ਸੁਨੀਲ ਕੁਮਾਰ ਸੰਨੀ ਬਣੇ ਮੁਕਤਸਰ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ
ਸੁਨੀਲ ਕੁਮਾਰ ਸੰਨੀ ਬਣੇ ਮੁਕਤਸਰ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ
Publish Date: Thu, 01 Jan 2026 03:51 PM (IST)
Updated Date: Fri, 02 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਰਜਿੰਦਰ ਸਿੰਘ ਧੁੰਨਾ ਦੀ ਅਗਵਾਈ ਹੇਠ ਹੋਈ, ਜਿਸ ’ਚ ਸੁਨੀਲ ਕੁਮਾਰ ਸੰਨੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਜਦਕਿ ਸੰਜੇ ਕੁਮਾਰ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਨਵੇਂ ਬਣੇ ਪ੍ਰਧਾਨ ਤੇ ਮੀਤ ਪ੍ਰਧਾਨ ਨੂੰ ਹਾਰ ਪਵਾ ਕੇ ਨਿਯੁਕਤੀ ਦਾ ਸਵਾਗਤ ਕੀਤਾ। ਇਸ ਮੌਕੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਵਰਕਿੰਗ ਕਮੇਟੀ ਮੈਂਬਰ ਤਨਵੀਨ ਸਿੰਘ ਮੱਕੜ, ਸਾਬਕਾ ਜ਼ਿਲ੍ਹਾ ਪ੍ਰਧਾਨ ਤਿਲਕ ਰਾਜ ਕਾਂਤੀ, ਕੁਲਦੀਪ ਕੁਮਾਰ ਅਭੀ, ਪਵਨ ਬੋਹਤ, ਦੀਪਕ ਬੇਦੀ, ਨੀਟਾ, ਰਾਜ ਕਪੂਰ, ਪਵਨ ਕੁਮਾਰ ਸਮੇਤ ਹੋਰ ਫੋਟੋਗ੍ਰਾਫਰ ਵੀ ਮੌਜੂਦ ਸਨ।