ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਸੀਜੀਐੱਮ ਕਾਲਜ ਦੇ ‘ਬੈਸਟ ਐਥਲੀਟ’ ਬਣੇ
ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਸੀਜੀਐਮ ਕਾਲਜ ਮੋਹਲਾਂ ’ਚ ਬੈਸਟ ਐਥਲੀਟ ਬਣੇ
Publish Date: Mon, 09 Mar 2026 05:47 PM (IST)
Updated Date: Mon, 09 Mar 2026 05:51 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸੀਜੀਐਮ ਕਾਲਜ ਮੋਹਲਾਂ ਦੀ ਚੌਦਵੀਂ (ਸੈਸ਼ਨ 2025-26) ਐਥਲੈਟਿਕ ਮੀਟ ’ਚ ਸੁਖਮਨਬੀਰ ਸਿੰਘ ਤੇ ਗੁਰਪ੍ਰੀਤ ਕੌਰ ਬੈਸਟ ਐਥਲੀਟ ਐਲਾਨੇ ਗਏ। ਇਨ੍ਹਾਂ ਦੀ ਵੰਡ ਕਮਲਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ ਮੋਹਲਾਂ ਤੇ ਸਰਪੰਚ ਹਰਮਨਦੀਪ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਇਸ ਮੌਕੇ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਡਾ. ਬਲਜੀਤ ਸਿੰਘ ਗਿੱਲ ਨੇ ਬੱਚਿਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਖੇਡਾਂ ਦੀ ਰਸਮੀ ਸ਼ੁਰੂਆਤ ਸਰੀਰਕ ਸਿੱਖਿਆ ਦੇ ਅਧਿਆਪਕ ਪ੍ਰੋਫੈਸਰ ਡਿੱਕੀਪਾਲ ਅਤੇ ਪ੍ਰੋਫੈਸਰ ਪਵਨਪ੍ਰੀਤ ਨੇ ਸ਼ੁਰੂ ਕੀਤੀ। ਸਟੇਜ ਦਾ ਸੰਚਾਲਨ ਪ੍ਰੋਫੈਸਰ ਗਗਨਦੀਪ ਸਿੰਘ ਤੇ ਪ੍ਰੋਫੈਸਰ ਸਰਬਜੀਤ ਕੌਰ ਨੇ ਚਲਾਇਆ। ਇਸ ਮੌਕੇ ਨਵਜੀਤ ਮੋਹਲਾਂ, ਜਗਤਾਰ ਸਿੰਘ ਬਰਾੜ, ਰਾਜ ਕੁਮਾਰ, ਸੁਮੀਤ ਘੁੰਮਣ, ਜਸਪਾਲ ਸਿੰਘ ਸੰਧੂ, ਕਾਮਰੇਡ ਜਗਜੀਤ ਜੰਸੋਆਣਾ, ਅਰਪਨਦੀਪ ਸਿੰਘ ਸੰਧੂ, ਜਰਮਨਦੀਪ ਸਿੰਘ ਸੰਧੂ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਪ੍ਰੋਫੈਸਰ ਨਿਰਮਲ ਕੌਰ, ਪ੍ਰੋਫੈਸਰ ਪਵਨਦੀਪ ਕੌਰ, ਪ੍ਰੋਫੈਸਰ ਪ੍ਰਿਅੰਕਾ, ਪ੍ਰੋਫੈਸਰ ਸਤਵੀਰ ਕੌਰ, ਪ੍ਰੋਫੈਸਰ ਸੁਮਨ ਗਾਂਧੀ, ਪ੍ਰੋਫੈਸਰ ਸੀਮਾ ਰਾਣੀ, ਪ੍ਰੋਫੈਸਰ ਈਸ਼ਾ, ਪ੍ਰੋਫੈਸਰ ਗੁਰਪ੍ਰੀਤ ਕੌਰ, ਪ੍ਰੋਫੈਸਰ ਮਨਦੀਪ ਕੌਰ, ਪ੍ਰੋਫੈਸਰ ਅਵਤਾਰ ਸਿੰਘ, ਪ੍ਰੋਫੈਸਰ ਜਗਮੀਤ ਸਿੰਘ, ਲਾਇਬ੍ਰੇਰੀਅਨ ਗੁਰਜੀਤ ਕੌਰ, ਰਨਜੋਧਨ ਸਿੰਘ ਹੈੱਡ ਕਲਰਕ, ਸੁਰਿੰਦਰਪਾਲ ਸੁਪਰਡੈਂਟ ਹਾਜ਼ਰ ਸਨ।