ਦਸਵੀਂ ਦੀ ਪ੍ਰੀਖਿਆ ’ਚੋਂ ਗਿੱਦੜਬਾਹਾ ਦੀ ਸੁਹਾਨਾ ਬਾਂਸਲ ਸਕੂਲ ’ਚੋਂ ਅਵੱਲ
ਦਸਵੀਂ ਦੀ ਪ੍ਰੀਖਿਆ ’ਚੋਂ ਗਿੱਦੜਬਾਹਾ ਦੀ ਸੁਹਾਨਾ ਬਾਂਸਲ ਸਕੂਲ ’ਚੋਂ ਅਵੱਲ
Publish Date: Fri, 17 Apr 2026 06:30 PM (IST)
Updated Date: Fri, 17 Apr 2026 06:33 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸੀਬੀਐੱਸਈ ਵੱਲੋਂ ਬੀਤੇ ਦਿਨ ਘੋਸ਼ਿਤ 10ਵੀਂ ਜਮਾਤ ਦੇ ਨਤੀਜਿਆ ’ਚ ਡਿਫਰੈਂਟ ਕਾਨਵੈਂਟ ਸਕੂਲ ਘੁੱਦਾ ਦੀ ਵਿਦਿਆਰਥਣ ਸੁਹਾਨਾ ਬਾਂਸਲ ਪੁੱਤਰੀ ਰਾਕੇਸ਼ ਬਾਂਸਲ ਵਾਸੀ ਗਿੱਦੜਬਾਹਾ ਨੇ 96.4 ਫੀਸਦੀ ਅੰਕ ਪ੍ਰਾਪਤ ਕਰਦੇ ਹੋਏ ਸਕੂਲ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅੱਜ ਸਕੂਲ ਦੇ ਚੇਅਰਮੈਨ ਐੱਮਕੇ ਮੰਨਾ ਅਤੇ ਪ੍ਰਿੰਸ. ਮਰਨਾਲਿਨੀ ਗੁਪਤਾ ਨੇ ਸੁਹਾਨਾ ਬਾਂਸਲ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੁਹਾਨਾ ਬਾਂਸਲ ਦੇ ਨਾਲ ਨਾਲ ਸਕੂਲ ਦੀ ਵਿਦਿਆਰਥਣ ਡਿੰਪਲ ਨੇ 95.6 ਫੀਸਦੀ ਅੰਕਾਂ ਨਾਲ ਦੂਸਰਾ ਸਥਾਨ ਅਤੇ ਜਸਵਿੰਦਰ ਸਿੰਘ ਨੇ 91.5 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਸੁਹਾਨਾਂ ਬਾਂਸਲ ਦੇ ਦਾਦਾ ਚੇਤਨ ਬਾਂਸਲ ਅਤੇ ਪਿਤਾ ਰਾਕੇਸ਼ ਬਾਂਸਲ ਤੋਂ ਇਲਾਵਾ ਤੇ ਸਕੂਲ ਦਾ ਸਮੂਹ ਸਟਾਫ ਮੌਜੂਦ ਸੀ।