ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤਣ ਲਈ ਪ੍ਰੇਰਿਆ
ਵਿਦਿਆਰਥੀਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਬਾਰੇ ਕੀਤਾ ਜਾਗਰੂਕ
Publish Date: Fri, 30 Jan 2026 05:45 PM (IST)
Updated Date: Fri, 30 Jan 2026 05:46 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈਲਫੇਅਰ ਸਸਾਇਟੀ ਦੇ ਵਲੰਟੀਅਰ ਸਤਵੰਤ ਸਿੰਘ ਸੰਧੂ ਦੁਆਰਾ ਸ਼ਹੀਦ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਅਟਾਰੀ ਸਦਰਵਾਲਾ ਵਿਖੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਨੂੰ ਚਾਈਨਾ ਡੋਰ ਨਾ ਵਰਤਣ ਬਾਰੇ ਜਾਗਰੂਕਤਾ ਭਾਸ਼ਣ ਦਿੱਤਾ ਗਿਆ। ਸਕੂਲ ਦੇ ਪ੍ਰਿੰਸੀਪਲ ਬਸੰਤ ਸਿੰਘ ਦੁਆਰਾ ਸੰਕਲਪ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਬੱਚਿਆਂ ਨੂੰ ਆਖਿਆ ਗਿਆ ਕਿ ਉਹ ਘਰ ਜਾ ਕੇ ਨਾ ਖੁਦ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਆਪਣੇ ਆਲੇ ਦੁਆਲੇ ਦੇ ਬੱਚਿਆਂ ਨੂੰ ਇਹ ਨਾਮੁਰਾਦ ਡੋਰ ਨਾ ਵਰਤਣ ਬਾਰੇ ਪ੍ਰੇਰਿਤ ਕਰਨ। ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਬਲਾਕ ਲੰਬੀ, ਬਲਾਕ ਦੋਦਾ, ਬਲਾਕ ਗਿੱਦੜਬਾਹਾ ਤੇ ਬਲਾਕ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੰਸਥਾ ਦੇ ਵਲੰਟੀਅਰਾਂ ਦੁਆਰਾ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦਾ ਹੋਕਾ ਲਗਾਤਾਰ ਜਾਰੀ ਹੈ। ਮੁਹਿੰਮ ਵਿੱਚ ਸਾਥ ਦੇਣ ਬਦਲੇ ਸੰਧੂ ਨੇ ਗੁਰਪਿਆਰ ਸਿੰਘ ਸੰਧੂ ਸਤਵੰਤ ਸਿੰਘ, ਸੰਧੂ, ਅਵਤਾਰ ਸਿੰਘ ਮੱਲਣ, ਕੰਵਰਜੀਤ ਸਿੰਘ, ਭਵਕੀਰਤ ਸਿੰਘ ਸੰਧੂ , ਏ ਟੂ ਜ਼ੈਡਵਰਟਾਈਜਿੰਗ ਦੇ ਐਮਡੀ ਹਰਵਿੰਦਰ ਸਿੰਘ ਹੈਪੀ, ਸੁਮੀਤ ਸਿੰਘ ਐਸਐਸ ਲੈਪਟਾਪ, ਗੋਰਾ ਟਾਇਲਜ਼ ਰਾਮਪੁਰਾ ਫੂਲ, ਐਸ ਕੇ ਫਲੈਕਸ ਪ੍ਰਿੰਟਰਸ ਕੋਟਕਪੂਰਾ ਰੋਡ, ਅਮਰਜੋਤ ਸਿੰਘ ਘਾਰੂ ਤੇ ਰੂਪ ਜੋਤ ਬੁਟੀਕ ਦਾ ਧੰਨਵਾਦ ਕੀਤਾ। ਇਸ ਜਾਗਰੂਕਤਾ ਭਾਸ਼ਣ ਮੌਕੇ ਡੀਪੀ ਮਨਜਿੰਦਰ ਸਿੰਘ ਪੰਜਾਬੀ ਲੈਕਚਰਾਰ ਸੁਖਵਿੰਦਰ ਸਿੰਘ ਅਤੇ ਸਕੂਲ ਸਟਾਫ ਹਾਜ਼ਰ ਸਨ।