ਐੱਸਐੱਸਪੀ ਵੱਲੋਂ ਪੀਸੀਆਰ ਮੋਟਰਸਾਈਕਲਾਂ ’ਚ ਵਾਧਾ
ਐਸਐਸਪੀ ਵੱਲੋਂ ਪੀਸੀਆਰ ਮੋਟਰਸਾਈਕਲਾਂ ’ਚ ਵਾਧਾ
Publish Date: Sun, 08 Feb 2026 05:46 PM (IST)
Updated Date: Sun, 08 Feb 2026 05:50 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਤਹਿਤ ਐੱਸਐੱਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਸ਼ੱਕੀ ਥਾਵਾਂ ‘ਤੇ ਕਾਸੋ ਆਪਰੇਸ਼ਨ, ਅਚਾਨਕ ਨਾਕਾਬੰਦੀਆਂ ਤੇ ਜ਼ਿਲ੍ਹੇ ਦੇ ਅੰਦਰ-ਬਾਹਰ ਸਖ਼ਤ ਚੈਕਿੰਗ ਰਾਹੀਂ ਸ਼ੱਕੀ ਵਾਹਨਾਂ ਤੇ ਵਿਅਕਤੀਆਂ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਿਲ੍ਹੇ ’ਚ ਅਪਰਾਧਾਂ ਨੂੰ ਰੋਕਣ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਐਸਐਸਪੀ ਵੱਲੋਂ ਕਰਾਈਮ ਮੈਪਿੰਗ ਤੇ ਪੁਲਿਸ ਫੋਰਸ ਦਾ ਵਿਸਥਾਰਪੂਰਕ ਆਡਿਟ ਕਰਵਾਇਆ ਗਿਆ ਹੈ। ਇਸ ਦੇ ਨਤੀਜੇ ਵਜੋਂ ਵਾਧੂ ਪੀਸੀਆਰ ਵਾਹਨਾਂ ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਮੋਬਾਈਲ ਪੀਸੀਆਰ ਟੀਮਾਂ ਨੂੰ ਸਮੇਂ-ਸਮੇਂ ‘ਤੇ ਹਦਾਇਤਾਂ ਜਾਰੀ ਕਰਕੇ ਉਨ੍ਹਾਂ ਦੇ ਕੰਮ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ ਤਾਂ ਜੋ ਜਨਤਾ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਜ਼ਿਲ੍ਹੇ ਦੀਆਂ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ’ਚ ਕੁੱਲ 24 ਪੀਸੀਆਰ ਮੋਟਰਸਾਈਕਲ ਤਾਇਨਾਤ ਸਨ ਜਿਨ੍ਹਾਂ ਦੀ ਗਿਣਤੀ ਵਧਾ ਕੇ ਹੁਣ 37 ਪੀਸੀਆਰ ਮੋਟਰਸਾਈਕਲਾਂ ਕਰ ਦਿੱਤੀ ਗਈ ਹੈ। ਇਹ ਟੀਮਾਂ ਰਾਤ-ਦਿਨ ਸ਼ਿਫਟਾਂ ਅਨੁਸਾਰ ਡਿਊਟੀ ਕਰਦੀਆਂ ਹੋਈਆਂ ਚੋਰੀ, ਖੋਹ ਤੇ ਹੋਰ ਸੰਗੀਨ ਅਪਰਾਧ ਪ੍ਰਭਾਵਿਤ ਖੇਤਰਾਂ ’ਚ ਲਗਾਤਾਰ ਗਸ਼ਤ ਕਰਨਗੀਆਂ।