ਸ਼੍ਰੀਮਦ ਭਾਗਵਤ ਕਥਾ ਜਨਮ-ਜਨਮਾਂਤਰਾਂ ਦੇ ਕਸ਼ਟ ਦੂਰ ਕਰਦੀ : ਪੰ. ਸ਼ਾਸਤਰੀ
ਸ੍ਰੀਮਦ ਭਾਗਵਤ ਕਥਾ ਜਨਮ-ਜਨਮਾਂਤਰਾਂ ਦੇ ਕਸ਼ਟ ਦੂਰ ਕਰਦੀ ਹੈ : ਪੰਡਿਤ ਦੀਪੇਸ ਸ਼ਾਸਤਰੀ
Publish Date: Sat, 25 Apr 2026 03:29 PM (IST)
Updated Date: Sat, 25 Apr 2026 03:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸ਼੍ਰੀ ਕ੍ਰਿਸ਼ਨ ਗੋਪਾਲਾ ਗਊਸਾਲਾ ਸਥਿਤ ਮੰਦਿਰ ਵਰਿੰਦਾਵਨ ਧਾਮ ਬਰੀਵਾਲਾ ’ਚ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾ ਰਹੀ ਹੈ। ਕਥਾ ਦੌਰਾਨ ਸ਼ਾਸਤਰੀ ਦੀਪੇਸ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਜਨਮ-ਜਨਮਾਂਤਰਾਂ ਦੇ ਕਸ਼ਟ ਦੂਰ ਕਰਦੀ ਹੈ। ਅੱਜ ਸ੍ਰੀਮਦ ਭਾਗਵਤ ਕਥਾ ਪ੍ਰਸੰਗ ਦੇ ਦੌਰਾਨ ਕ੍ਰਿਸ਼ਨ ਜਨਮ ਉਤਸਵ ਦਾ ਪ੍ਰਸੰਗ ਅਤਿਅੰਤ ਧੂਮ ਧਾਮ ਅਤੇ ਭਗਤੀ ਭਾਵ ਨਾਲ ਮਨਾਇਆ ਗਿਆ। ਕਥਾਵਾਚਕ ਦੀਪੇਸ ਸ਼ਾਸਤਰੀ ਨੇ ਭਗਵਾਨ ਕ੍ਰਿਸ਼ਨ ਦੇ ਕਾਰਾਗਾਰ ’ਚ ਜਨਮ ਲੈਣ ਤੋਂ ਵਾਸੂਦੇਵ ਜੀ ਦੁਆਰਾ ਗੋਕਲ ਲਿਜਾਣ ਅਤੇ ਯੋਗ ਮਾਇਆ ਦੇ ਪ੍ਰਗਟ ਹੋਣ ਦਾ ਸਜੀਵ ਚਿਤਰਨ ਕੀਤਾ ਗਿਆ ਜਿਸਨੂੰ ਸੁਣ ਕੇ ਪੂਰਾ ਪੰਡਾਲ ‘ਜੈ ਕਨ੍ਹੱਈਆ ਲਾਲ ਦੇ ਨਾਰਿਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਕਥਾਵਾਚਕ ਸਾਸਤਰੀ ਨੇ ਦੱਸਿਆ ਕਿ ਇਹ ਪਾਵਨ ਪ੍ਰਸੰਗ ਭਗਤਾਂ ਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਜਦ-ਜਦ ਵੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਭਗਵਾਨ ਅਵਤਾਰ ਲੈ ਕੇ ਅਧਰਮ ਦਾ ਨਾਸ਼ ਕਰਦੇ ਹਨ। ਕਥਾ ਦੌਰਾਨ ਕ੍ਰਿਸ਼ਨ ਜਨਮ ਨਾਲ ਸਬੰਧਿਤ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਇਸ ਸਮੇਂ ਗਊਸ਼ਾਲਾ ਪ੍ਰਬੰਧਕਾਂ ਤੋਂ ਇਲਾਵਾ ਭਾਰੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।