ਬੀਡੀਪੀਓ ਦਫਤਰ ਗਿੱਦੜਬਾਹਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
ਬੀਡੀਪੀਓ ਦਫਤਰ ਗਿੱਦੜਬਾਹਾ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
Publish Date: Wed, 08 Apr 2026 03:31 PM (IST)
Updated Date: Wed, 08 Apr 2026 03:32 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਲਾਕ ਵਿਕਾਸ ਤੇ ਪੰਚਾਇਤ ਅਫਸਰ ਗਿੱਦੜਬਾਹਾ ਦੇ ਦਫ਼ਤਰ ਵਿਖੇ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਧਾਰਮਿਕ ਸਮਾਗਮ ਦੌਰਾਨ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਗੌਰਵਦੀਪ ਸਿੰਘ ਵੱਲੋਂ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਅਤੇ ਗੁਰਮਤਿ ਵਿਚਾਰਾਂ ਕਰਕੇ ਗੁਰੂ ਨਾਲ ਜੋੜਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਸਮੂਹ ਸੰਗਤ ਨਾਲ ਮਿਲ ਕੇ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਪਾਠ ਦੇ ਭੋਗ ਉਪਰੰਤ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਮਨਜੋਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤੋਂ ਇਲਾਵਾ ਐਡਵੋਕੇਟ ਗੁਰਵਿੰਦਰ ਸਿੰਘ ਸਰਪੰਚ ਸਾਹਿਬ ਚੰਦ, ਜਸਕਰਨ ਸਿੰਘ ਸੁਪਰਡੈਂਟ, ਸਰਜੀਤ ਸਿੰਘ ਪੰਚਾਇਤ ਅਫਸਰ ਅਤੇ ਗੁਰਮੀਤ ਸਿੰਘ ਮਾਨ ਪੰਚਾਇਤ ਸਕੱਤਰ, ਨਵਤੇਜ ਸਿੰਘ, ਐਡਵੋਕੇਟ ਜਗਤਾਰ ਸਿੰਘ ਨਿਜੀ ਸਲਾਹਕਾਰ ਵਿਧਾਇਕ ਡਿੰਪੀ ਢਿੱਲੋਂ, ਮਾਧੋਦਾਸ ਸਿੰਘ ਖਾਲਸਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਅਮਰੀਕ ਸਿੰਘ ਦੋਦਾ, ਵਾਈਸ ਚੇਅਰਮੈਨ ਬੇਅੰਤ ਸਿੰਘ ਭਲਾਈਆਣਾ, ਸਰਪੰਚ ਜਗਸੀਰ ਸਿੰਘ ਕੋਟਭਾਈ, ਰਣਧੀਰ ਸਿੰਘ ਛੱਤਿਆਣਾ, ਰੈਸਟੀ ਰੰਧਾਵਾ, ਨਵੀ ਬਰਾੜ ਮਧੀਰ ਤੋਂ ਇਲਾਵਾ ਵੱਖ-ਵੱਖ ਗ੍ਰਾਮ ਪੰਚਾਇਤਾਂ ਦੇ ਪੰਚ-ਸਰਪੰਚ,ਪੰਚਾਇਤ ਸੰਮਤੀ ਦੇ ਚੇਅਰਮੈਨ ਤੇ ਮੈਂਬਰ ਅਤੇ ਦਫਤਰ ਦੇ ਸਮੂਹ ਕਰਮਚਾਰੀ ਮੌਜੂਦ ਸਨ।