ਹਨੂੰਮਾਨ ਮਹਾ ਜਨਮ ਉਤਸਵ ਸਬੰਧੀ ਰਮਾਇਣ ਦੇ ਪਾਠ ਆਰੰਭ
ਸ੍ਰੀ ਹਨੂੰਮਾਨ ਜਨਮ ਮਹਾਂਉਤਸਵ ਦੇ ਸਬੰਧ ’ਚ ਸ੍ਰੀ ਰਮਾਇਣ ਪਾਠ ਆਰੰਭ
Publish Date: Wed, 01 Apr 2026 05:34 PM (IST)
Updated Date: Wed, 01 Apr 2026 05:37 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ : ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਗਿੱਦੜਬਾਹਾ ਵੱਲੋਂ ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਰ ਸੁਭਾਸ਼ ਨਗਰ ਗਿੱਦੜਬਾਹਾ ਵਿਖੇ ਸ੍ਰੀ ਹਨੂੰਮਾਨ ਜਨਮ ਮਹਾਂਉਤਸਵ 2 ਅਪ੍ਰੈਲ ਨੂੰ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮੰਦਰ ਵਿਖੇ ਸ੍ਰੀ ਰਮਾਇਣ ਪਾਠ ਆਰੰਭ ਹੋਏ। ਇਸ ਮੌਕੇ ਰਾਮਪੁਰਾ ਤੋਂ ਉਚੇਚੇ ਤੌਰ ’ਤੇ ਪੁੱਜੇ ਪੰਡਿਤ ਮਾਧਵ ਕਿ੍ਸ਼ਨ ਸ਼ਾਸ਼ਤਰੀ ਤੇ ਸ਼ਾਮ ਸੁੰਦਰ ਸ਼ਰਮਾ ਵੱਲੋਂ ਪੂਜਨ ਕਰਵਾਇਆ ਗਿਆ। ਸ੍ਰੀ ਰਮਾਇਣ ਪਾਠ ਦਾ ਭੋਗ 2 ਅਪ੍ਰੈਲ ਸਵੇਰੇ 10:30 ਵਜੇ ਪਵੇਗਾ ਤੇ ਭੋਗ ਤੋਂ ਪਹਿਲਾਂ ਸਵੇਰੇ 10:15 ਵਜੇ ਸਾਬਕਾ ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਵੱਲੋਂ ਮੰਦਰ ਵਿਖੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ। ਸ੍ਰੀ ਰਮਾਇਣ ਪਾਠ ਦੇ ਭੋਗ ਉਪਰੰਤ ਸ਼ਰਧਾਲੂਆਂ ’ਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਦਲ ਦੇ ਪ੍ਰਧਾਨ ਸੰਦੀਪ ਅਰੋੜਾ ਲੱਡੂ, ਸਕੱਤਰ ਦਿਨੇਸ਼ ਬਾਂਸਲ, ਕੈਸ਼ੀਅਰ ਦਿਵਾਨ ਚੰਦ ਸਚਦੇਵਾ, ਸੰਯੁਕਤ ਕੈਸ਼ੀਅਰ ਰੋਹਿਤ ਗਰਗ, ਸੁਭਾਸ਼ ਨਾਗਪਾਲ, ਮਹਿਲਾ ਮੰਡਲ ਪ੍ਰਧਾਨ ਜਮੁਨਾ ਸਿੰਗਲਾ, ਬਲਦੇਵ ਮਹਿਰਾ, ਚੰਦਨ ਜਿੰਦਲ, ਨਿੱਕਾ ਟਮਨਾ ਤੇ ਮੰਦਰ ਦੇ ਪੁਜਾਰੀ ਬਾਲ ਕਿ੍ਸ਼ਨ ਸ਼ਰਮਾ ਆਦਿ ਵੀ ਮੌਜੂਦ ਸਨ।