ਬ੍ਰਿਜ ਬੱਸ ਯਾਤਰਾ ਰਵਾਨਾ
ਸ੍ਰੀ ਕ੍ਰਿਸ਼ਨ ਗੋਪਾਲਾ ਗੋਸ਼ਾਲਾ ਪ੍ਰਬੰਧਕ ਕਮੇਟੀ ਦੀ ਬ੍ਰਿਜ ਬੱਸ ਯਾਤਰਾ ਰਵਾਨਾ
Publish Date: Sat, 03 Jan 2026 04:27 PM (IST)
Updated Date: Sat, 03 Jan 2026 04:29 PM (IST)
ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸ੍ਰੀ ਕ੍ਰਿਸ਼ਨ ਗੋਪਾਲਾ ਗੋਸ਼ਾਲਾ ਪ੍ਰਬੰਧਕ ਕਮੇਟੀ ਬਰੀਵਾਲਾ ਦੀ ਬ੍ਰਿਜ ਯਾਤਰਾ ਦੇ ਲਈ ਇੱਕ ਬੱਸ ਰਵਾਨਾ ਕੀਤੀ ਗਈ ਹੈ। ਬੱਸ ਯਾਤਰਾ ਪ੍ਰਾਰੰਭ ਹੋਣ ਤੋਂ ਪਹਿਲਾਂ ਗੋਸ਼ਾਲਾ ਮੰਦਰ ਵਰੰਦਾਵਨ ਧਾਮ ਮੰਦਰ ਦੇ ਪੁਜਾਰੀ ਦੀਪੇਸ਼ ਸ਼ਾਸਤਰੀ ਨੇ ਵਿਧੀਵਤ ਪੂਜਨ ਕਰਵਾਇਆ ਅਤੇ ਬੱਸ ਨੂੰ ਰਵਾਨਾ ਕੀਤਾ। ਇਹ ਯਾਤਰਾ 01 ਜਨਵਰੀ ਤੋਂ 04 ਜਨਵਰੀ ਤੱਕ ਹੋਵੇਗੀ ਜਿਸ ਦੇ ਵਿੱਚ ਬ੍ਰਿਜ ਦੇ ਵੱਖ-ਵੱਖ ਦੇਵ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ ਅਤੇ ਇਸਤੋਂ ਉਪਰੰਤ 04 ਜਨਵਰੀ ਨੂੰ ਬ੍ਰਿਜ ਬੱਸ ਯਾਤਰਾ ਵਾਪਸੀ ਲਈ ਰਵਾਨਾ ਹੋਵੇਗੀ।