ਗੁਰਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Thu, 22 Jan 2026 04:35 PM (IST)
Updated Date: Fri, 23 Jan 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਕਾਲਜ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਛੁੱਟੀਆਂ ਤੋਂ ਬਾਅਦ ਕਾਲਜ ਖੁੱਲਣ ਤੇ ਵਿਦਿਆਰਥਣਾਂ ਅਤੇ ਸਮੂਹ ਸਟਾਫ ਨੇ ਗੁਰਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਅਤੇ ਸੇਵਾ ਕੀਤੀ। ਅਖੰਡ ਪਾਠ ਦੌਰਾਨ ਵਿਦਿਆਰਥਣਾਂ ਨੇ ਵੱਖੋ ਵੱਖ ਮਹਿਮਾਨਾਂ ਨੇ ਸ਼ਿਰਕਤ ਕੀਤੀ ਜਿਨਾਂ ’ਚ ਬਲਕਰਨ ਸਿੰਘ, ਗੁਰਚਰਨ ਸਿੰਘ, ਵਿਕਰਮ ਸਿੰਘ ਭੁੱਲਰ ਅਤੇ ਮੈਡਮ ਅਜਿੰਦਰ ਕੌਰ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਪ੍ਰਿੰਸੀਪਲ ਨੇ ਵਿਚਾਰ ਪ੍ਰਗਟਾਉਂਦੇ ਦੱਸਿਆ ਕਿ ਗੁਰੂ ਸਾਹਿਬ ਗੋਬਿੰਦ ਸਿੰਘ ਜੀ ਸਮੂਹ ਮਾਨਵਤਾ ਦੇ ਹੱਕਾਂ ਲਈ ਡਟਣ ਵਾਲੇ ਸੰਤ ਸਿਪਾਹੀ ਸਨ ਜੋ ਸਿਰਫ ਧਾਰਮਿਕ ਗੁਰੂ ਹੀ ਨਹੀਂ ਸਗੋਂ ਵੀਰ ਯੋਧਾ, ਸਾਹਿਤਕਾਰ, ਦਾਰਸ਼ਨਿਕ ਅਤੇ ਸਮਾਜ ਸੁਧਾਰਕ ਵੀ ਸਨ। ਉਨ੍ਹਾਂ ਗੁਰੂ ਜੀ ਦੇ ਸ਼ਬਦ “ਨਿਸ਼ਚੈ ਕਰਿ ਅਪਨੀ ਜੀਤ ਕਰੋ “ ਨੂੰ ਯਾਦ ਕਰਾਉਂਦਿਆਂ ਕਿਹਾ ਕਿ ਜ਼ਿੰਦਗੀ ’ਚ ਕਿਸੇ ਵੀ ਖੇਤਰ ’ਚ ਅੱਗੇ ਵਧਣ ਲਈ ਨਿਸ਼ਚਾ ਹੋਣਾ ਲਾਜ਼ਮੀ ਹੈ। ਉਨ੍ਹਾਂ ਇਸ ਮੌਕੇ ਸੰਸਥਾ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕੀਤਾ, ਜਿਨ੍ਹਾਂ ਦੀ ਰਹਿਨੁਮਾਈ ’ਚ ਇਹ ਸੰਸਥਾ ਬੁਲੰਦੀਆਂ ’ਤੇ ਪਹੁੰਚੀ। ਉਨ੍ਹਾਂ ਸਮੁੱਚੀ ਸੰਸਥਾ ਵਿਦਿਆਰਥਣਾਂ ਤੇ ਵਾਹਿਗੁਰੂ ਦੀ ਮਿਹਰ ਲਈ ਅਰਦਾਸ ਕੀਤੀ। ਇਸ ਮੌਕੇ ਗਿੱਦੜਬਾਹਾ, ਮਲੋਟ, ਬਾਦਲ ਪਿੰਡ ਦੇ ਬੈਂਕ, ਸਕੂਲ, ਕਾਲਜਾਂ ਦੇ ਮੁਖੀ ਅਤੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਾਲਜ ਦੀ ਟੀਮ ਨੇ ਸ਼ਬਦ ਕੀਰਤਨ ਕੀਤਾ। ਪਾਠ ਤੋਂ ਬਾਅਦ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਅੰਤ ’ਚ ਪ੍ਰਿੰਸੀਪਲ ਸਾਹਿਬ ਡਾ. ਐਸਐਸ ਸੰਘਾਂ ਨੇ ਅਤੇ ਡਾ. ਸਿਮਰਜੀਤ ਕੌਰ ਬਰਾੜ ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ ਨੇ ਰਾਗੀ ਸਿੰਘਾਂ ਅਤੇ ਪਾਠੀ ਸਿੰਘਾਂ ਨੂੰ ਸਨਮਾਨਿਤ ਕੀਤਾ।