ਖੇਡਾਂ ਜੀਵਨ ਦਾ ਅਨਿੱਖੜਵਾਂ ਅੰਗ, ਸਿਹਤਮੰਦ ਰੱਖਣ ’ਚ ਹੁੰਦੀਆਂ ਸਹਾਈ : ਵਿਧਾਇਕ ਕਾਕਾ ਬਰਾੜ
ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਤੇ ਸਿਹਤਮੰਦ ਰੱਖਣ ’ਚ ਹੁੰਦੀਆਂ ਨੇ ਸਹਾਈ: ਵਿਧਾਇਕ ਕਾਕਾ ਬਰਾੜ
Publish Date: Tue, 10 Mar 2026 04:04 PM (IST)
Updated Date: Tue, 10 Mar 2026 04:06 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਜ਼ਦੀਕੀ ਪਿੰਡ ਗੁਲਾਬੇਵਾਲਾ ਵਿਖੇ ਧੰਨ ਧੰਨ ਬਾਬਾ ਬ੍ਰਹਮ ਦਾਸ ਸਪੋਰਟਸ ਕਲੱਬ ਵੱਲੋਂ ਬਾਬਾ ਜੀ ਦੀ ਯਾਦ ’ਚ 36ਵਾਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਟੂਰਨਾਮੈਂਟ ਦੌਰਾਨ ਖਿਡਾਰੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਖੇਡਾਂ ’ਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਸਾਨੂੰ ਸਿਹਤਮੰਦ ਰੱਖਣ ’ਚ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ’ਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਸਲੋਗਨ ਹੇਠ ਵੱਡੇ ਪੱਧਰ ’ਤੇ ਸੂਬਾ ਸਰਕਾਰ ਵੱਲੋਂ ਖੇਡ ਮੇਲੇ ਕਰਵਾਏ ਗਏ ਜਿਸ ਵਿੱਚ ਲੱਖਾਂ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਵੱਡੇ ਇਨਾਮ ਪ੍ਰਾਪਤ ਕੀਤੇ। ਉਨ੍ਹਾਂ ਕਲੱਬ ਨੂੰ 41000 ਰੁਪਏ ਦੀ ਸਹਿਯੋਗ ਰਾਸ਼ੀ ਪ੍ਰਬੰਧਕਾਂ ਨੂੰ ਸੌਂਪੀ। ਇਸਤੋਂ ਇਲਾਵਾ ਪਿੰਡ ਕਾਨਿਆਂਵਾਲੀ ਵਿਖੇ ਹੋਏ ਟੂਰਨਾਮੈਂਟ ’ਚ ਵੀ ਜੇਤੂ ਰਹੀ ਪਿੰਡ ਗੁਲਾਬੇਵਾਲਾ ਦੀ ਟੀਮ ਨੂੰ 5100 ਰੁਪਏ ਨਗਦ ਰਾਸ਼ੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਬਲਤੇਜ਼ ਸਿੰਘ ਬਰਾੜ, ਵਾਈਸ ਪ੍ਰਧਾਨ ਜਗਦੀਪ ਸਿੰਘ ਗਿੱਲ, ਸਕੱਤਰ ਹਰਪ੍ਰੀਤ ਬਰਾੜ ਨੇ ਆਖਿਆ ਕਿ ਟੂਰਨਾਮੈਂਟ ਦੌਰਾਨ ਸਲੇਮਸ਼ਾਹ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ 31000 ਰੁਪਏ ਤੇ ਟਰਾਫੀ ਦੇ ਕਬਜ਼ਾ ਕੀਤਾ ਜਦਕਿ ਘੱਟਿਆਂਵਾਲੀ ਦੀ ਟੀਮ ਨੇ ਦੂਜਾ ਸਥਾਨ ਹਾਸਲ ਕਰਦਿਆਂ 21000 ਰੁਪਏ ਸਮੇਤ ਟਰਾਫੀ ਤੇ ਜਿੱਤ ਦਰਜ਼ ਕੀਤੀ। ਪ੍ਰਬੰਧਕੀ ਟੀਮ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਪੰਚ ਗੁਰਤੇਜ਼ ਸਿੰਘ, ਮੈਂਬਰ ਐਡਵੋਕੇਟ ਅਰਵਿੰਦਰ ਸਿੰਘ ਬਰਾੜ, ਲਛਮਣਜੀਤ ਸਿੰਘ, ਗਗਨ ਸਿੰਘ, ਬੇਅੰਤ ਸਿੰਘ, ਬਲਜਿੰਦਰ ਸਿੰਘ, ਮਨਜੀਤ ਬਰਾੜ, ਹਰਪ੍ਰੀਤ ਸਿੰਘ, ਤੇਜਿੰਦਰਪਾਲ ਸਿੰਘ ਬਰਾੜ, ਸਿ਼ਵਰਾਜ ਸਿੰਘ ਐਡਵੋਕੇਟ, ਸੇਵਕ ਬਰਾੜ, ਸੁਖਵਿੰਦਰ ਸਿੰਘ ਯੂਥ ਪ੍ਰਧਾਨ, ਅਮਨ ਸੇਖੋਂ, ਜਗਮੀਤ ਸਿੰਘ ਨੰਬਰਦਾਰ ਤੋਂ ਇਲਾਵਾ ਮਾਂਗਟਕੇਰ ਸਰਪੰਚ ਬਾਬਾ ਸਿ਼ੰਗਾਰਾ ਸਿੰਘ, ਜੱਸੇਆਣਾ ਸਰਪੰਚ ਅਰਸ਼ ਬਰਾੜ, ਜ਼ਸ਼ਨ ਮਾਂਗਟਕੇਰ, ਨਰਿੰਦਰ ਸਿੰਘ ਖੱਪਿਆਂਵਾਲੀ, ਹਰਮੀਤ ਸਿੰਘ ਸਿੱਧੂ ਆਦਿ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।