‘ਧਰਮ ਜੋੜੋ ਯਾਤਰਾ’ ਸਬੰਧੀ ਆਯੋਧਿਆ ਧਾਮ ਲਈ ਰਵਾਨਾ ਹੋਵੇਗੀ ਵਿਸ਼ੇਸ਼ ਟਰੇਨ
ਧਰਮ ਜੋੜੋ ਯਾਤਰਾ ਦੇ ਸਬੰਧ ’ਚ ਸ੍ਰੀ ਆਯੋਧਿਆ ਧਾਮ ਲਈ ਰਵਾਨਾ ਹੋਵੇਗੀ ਵਿਸ਼ੇਸ਼ ਟਰੇਨ
Publish Date: Mon, 16 Feb 2026 04:42 PM (IST)
Updated Date: Mon, 16 Feb 2026 04:45 PM (IST)

ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਅਗਰਵਾਲ ਸਭਾ ਪੰਜਾਬ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਪ੍ਰਧਾਨ ਤਰਸੇਮ ਗੋਇਲ ਨੇ ਦੱਸਿਆ ਕਿ ਧਰਮ ਜੋੜੋ ਯਾਤਰਾ ਦੇ ਸਬੰਧ ’ਚ ਆਉਣ ਵਾਲੀ 5 ਮਾਰਚ 2026 ਨੂੰ ਇੱਕ ਵਿਸ਼ੇਸ਼ ਟਰੇਨ ਜੋ ਸ੍ਰੀ ਅਮ੍ਰਿੰਤਸਰ, ਜਲੰਧਰ, ਲੁਧਿਆਣਾ, ਧੂਰੀ, ਅੰਬਾਲਾ ਤੋਂ ਹੁੰਦੀ ਹੋਈ ਸਵੇਰੇ 6 ਵਜੇ ਸ੍ਰੀ ਆਯੋਧਿਆ ਧਾਮ ਵਿਖੇ ਪਹੁੰਚ ਕੇ ਸ਼ਰਧਾਲੂਆਂ ਨੂੰ ਸ੍ਰੀ ਰਾਮ ਲਲਾ ਦੇ ਦਰਸ਼ਨ ਕਰਵਾਏਗੀ। ਪ੍ਰਧਾਨ ਗੋਇਲ ਨੇ ਦੱਸਿਆ ਕਿ ਇਸ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼, ਖਾਣਾ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸ੍ਰੀ ਮੁਕਤਸਰ ਸਾਹਿਬ ਵਾਸੀ ਇਸ ਯਾਤਰਾ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸ ਯਾਤਰਾ ਲਈ 5 ਮਾਰਚ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੋਂ ਸਵੇਰੇ 10 ਵਜੇ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਪੁੱਜਣ ਲਈ ਬੱਸਾਂ ਚੱਲਣਗੀਆਂ ਤੇ ਲਗਭਗ ਦੁਪਹਿਰ 3 ਵਜੇ ਲੁਧਿਆਣਾ ਤੋਂ ਆਯੋਧਿਆ ਧਾਮ ਦੇ ਲਈ ਟਰੇਨ ਰਵਾਨਾ ਹੋਵੇਗੀ ਤੇ 8 ਮਾਰਚ ਨੂੰ ਉਸੇ ਰੂਟ ਮੁਤਾਬਿਕ ਵਾਪਿਸ ਸ੍ਰੀ ਮੁਕਤਸਰ ਸਾਹਿਬ ਪਰਤੇਗੀ। ਇਸ ਸਬੰਧ ’ਚ ਇੱਕ ਵਿਸ਼ੇਸ਼ ਮੀਟਿੰਗ ਲਈ ਲੁਧਿਆਣਾ ਤੋਂ ਰਾਜ ਕੁਮਾਰ ਅਟਵਾਲ ਪ੍ਰਧਾਨ ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਿਰਕਤ ਕੀਤੀ ਤੇ ਧਰਮ ਜੋੜੋ ਯਾਤਰਾ ਦੇ ਸਬੰਧ ’ਚ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਾਇਸ ਯੂਥ ਪ੍ਰਧਾਨ ਨਵੀਨ ਕੁਮਾਰ ਨਵੀ ਮੋਰਵਾਲ ਅੰਤਰਰਾਸ਼ਟਰੀ ਵਾਲਮੀਕਿ ਮਜ਼੍ਹਬੀ ਸਿੱਖ ਧਰਮ ਸਮਾਜ ਭਾਰਤ ਤੇ ਜ਼ਿਲ੍ਹਾ ਜਰਨਲ ਸੈਕਟਰੀ ਐਸਸੀ ਯੁਵਾ ਮੋਰਚਾ ਭਾਜਪਾ ਵੀ ਮੌਜੂਦ ਸਨ। ਇਸ ਤੋਂ ਇਲਾਵਾ ਚੇਅਰਮੈਨ ਬਲਦੇਵ ਸਹਾਏ ਗਰਗ, ਵਾਇਸ ਪ੍ਰਧਾਨ ਕੁਲਦੀਪ ਗੋਇਲ, ਸੈਕਟਰੀ ਸਵਿੱਕੀ ਗਰਗ, ਸਰਪ੍ਰਸਤ ਹਰੀਪਾਲ ਬਾਂਸਲ ਤੇ ਸ੍ਰੀ ਰਘੁਨਾਥ ਮੰਦਰ ਦੇ ਮੁੱਖ ਸੇਵਾਦਾਰ ਆਦੇਸ਼ ਕੁਮਾਰ ਸ਼ਰਮਾ ਵੀ ਹਾਜ਼ਰ ਸਨ।