ਸਰਵਾਈਕਲ ਕੈਂਸਰ ਸਬੰਧੀ ਜਾਗਰੂਕਤਾ ਲੈਕਚਰ ਕਰਵਾਇਆ
ਸਰਵਾਈਕਲ ਕੈਂਸਰ ਜਾਗਰੁਕਤਾ ਸਬੰਧੀ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Mon, 16 Feb 2026 04:18 PM (IST)
Updated Date: Mon, 16 Feb 2026 04:21 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਵਿਦਿਅਕ ਕਾਲਜ ਬਾਦਲ ਦੇ ਐੱਨਐੱਸਐੱਸ ਯੂਨਿਟ ਵੱਲੋਂ ਅਖਿਲ ਭਾਰਤੀਯ ਮੈਡੀਕਲ ਸੰਸਥਾਨ ਬਠਿੰਡਾ ਦੇ ਸਹਿਯੋਗ ਨਾਲ ‘ਸਰਵਾਈਕਲ ਕੈਂਸਰ ਜਾਗਰੁਕਤਾ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰੋ. ਓਂਕਾਰ ਸਿੰਘ ਚਹਿਲ, ਪ੍ਰੋਗਰਾਮ ਅਫਸਰ, ਐਨਐਸਐਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦਸਮੇਸ਼ ਬੀਐਡ ਕਾਲਜ ਬਾਦਲ ਤੇ ਦਸਮੇਸ਼ ਡਿਗਰੀ ਕਾਲਜ ਵੱਲੋਂ ਸਾਂਝੇ ਤੌਰ ਤੇ ‘ਸਰਵਾਈਕਲ ਕੈਂਸਰ ਜਾਗਰੁਕਤਾ’ ਸਪਤਾਹ ਸਬੰਧੀ’ ਸਰਵਾਈਕਲ ਕੈਂਸਰ ਦੀ ਜਾਗਰੁਕਤਾ ਲਈ ਏਮਜ਼ ਬਠਿੰਡਾ ਦੇ ਸਹਿਯੋਗ ਨਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਸ਼ੇਸ਼ ਲੈਕਚਰ ’ਚ ਮੁੱਖ ਬੁਲਾਰੇ ਦੇ ਤੌਰ ਤੇ ਡਾ. ਉਦਿੱਤਾ ਤੇ ਡਾ. ਦੀਪਾ, ਸਮਾਜਿਕ ਤੇ ਪਰਿਵਾਰਕ ਦਵਾਈ ਵਿਭਾਗ ਏਮਜ਼ ਬਠਿੰਡਾ ਉਚੇਚੇ ਤੌਰ ਤੇ ਪੁੱਜੇ। ਉਨਾਂ ਆਪਣੇ ਭਾਸ਼ਣ ’ਚ ਸਰਵਾਈਕਲ ਕੈਂਸਰ ਦੇ ਲੱਛਣਾਂ, ਕਾਰਨਾਂ ਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨਾਂ ਇਸ ਬਿਮਾਰੀ ਤੋਂ ਬਚਣ ਲਈ ਕਰਵਾਏ ਜਾਂਦੇ ਟੀਕਾਕਰਨ ਬਾਰੇ ਵੀ ਦੱਸਿਆ। ਉਨਾਂ ਖਾਸ ਤੌਰ ਤੇ 15 ਸਾਲ ਤੋਂ ਉੱਪਰ ਉਮਰ ਦੀਆਂ ਲੜਕੀਆਂ ਨੂੰ ਇਸ ਬਿਮਾਰੀ ਬਾਰੇ ਜਾਗਰੁਕ ਹੋਣ ਲਈ ਕਿਹਾ। ਇਸ ਮੌਕੇ ਡਾ. ਐਸਐਸ ਸੰਘਾ, ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਬਾਦਲ ਤੇ ਡਾ. ਸਿਮਰਜੀਤ ਕੌਰ ਬਰਾੜ, ਪ੍ਰਿੰਸੀਪਲ ਦਸਮੇਸ਼ ਬੀਐਡ ਕਾਲਜ ਬਾਦਲ ਨੇ ਮੁੱਖ ਬੁਲਾਰੇ ਨੂੰ ਜੀ ਆਇਆਂ ਕਿਹਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਵਿਦਿਆਰਥੀਆਂ ਵੱਲੋਂ ਲੈਕਚਰ ਦੇ ਅੰਤ ’ਚ ਆਪਣੇ ਸ਼ੰਕੇ ਪ੍ਰਸ਼ਨਾਂ ਦੇ ਰੂਪ ’ਚ ਦੂਰ ਕੀਤੇ। ਇਸ ਮੌਕੇ ਦੋਵੇਂ ਕਾਲਜਾਂ ਦਾ ਸਟਾਫ ਵੀ ਮੌਜੂਦ ਸੀ।