ਦਸਮੇਸ਼ ਗਰਲਜ ਕਾਲਜ ਆਫ ਐਜੂਕੇਸ਼ਨ ਬਾਦਲ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ
ਦਸਮੇਸ਼ ਗਰਲਜ ਕਾਲਜ ਆਫ ਐਜੂਕੇਸ਼ਨ ਬਾਦਲ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Wed, 15 Apr 2026 04:27 PM (IST)
Updated Date: Wed, 15 Apr 2026 04:30 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਦਸਮੇਸ਼ ਗਰਲਜ ਕਾਲਜ ਆਫ ਐਜੂਕੇਸ਼ਨ ਬਾਦਲ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ ਜਿਸ ’ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਪ੍ਰੋਫੈਸਰ ਨਾਮਵਰ ਲੇਖਕ ਸੋਸ਼ਲ ਮੀਡੀਆ ਇਨਫਲੂਐਂਨਸਰ ਵਿਸ਼ਵ ਪ੍ਰਸਿੱਧ ਸ਼ਖ਼ਸੀਅਤ ਡਾ. ਬਲਵਿੰਦਰ ਕੌਰ ਬਰਾੜ ਨੇ ਮੁੱਖ ਬੁਲਾਰੇ ਦੇ ਤੌਰ ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਐੱਸਐੱਸ ਸੰਘਾ ਤੇ ਦਸਮੇਸ਼ ਸਿੱਖਿਆ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਦਾ ਸਵਾਗਤ ਕੀਤਾ। ਡਾ. ਐੱਸਐੱਸ ਸੰਘਾ ਨੇ ਰਸਮੀ ਤੌਰ ਤੇ ਡਾ. ਬਲਵਿੰਦਰ ਕੌਰ ਬਰਾੜ ਨੂੰ ਜੀ ਆਇਆਂ ਕਿਹਾ ਤੇ ਉਨਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਡਾ. ਬਲਵਿੰਦਰ ਕੌਰ ਬਰਾੜ ਨੇ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ। ਉਉਨਾਂ ਨੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਪ੍ਰੋਗਰਾਮ ਦੇ ਅੰਤ ’ਚ ਪ੍ਰਿੰਸੀਪਲ ਡਾ. ਸਿਮਰਜੀਤ ਕੌਰ ਬਰਾੜ ਨੇ ਮੁੱਖ ਵਕਤਾ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਉਂਕਾਰ ਸਿੰਘ ਚਹਿਲ ਨੇ ਬੜੇ ਸੁਚਾਰੂ ਢੰਗ ਨਾਲ ਕੀਤਾ। ਡਾ. ਸਿਮਰਜੀਤ ਕੌਰ ਬਰਾੜ, ਡਾ. ਐੱਸਐੱਸ ਸੰਘਾ ਤੇ ਸਮੂਹ ਸਟਾਫ ਨੇ ਕਾਲਜ ਦਾ ਯਾਦਗਾਰੀ ਚਿੰਨ੍ਹ ਤੇ ਫੁਲਕਾਰੀ ਭੇਂਟ ਕਰਕੇ ਮੁੱਖ ਵਕਤਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਦਸਮੇਸ਼ ਗਰਲਜ ਕਾਲਜ ਬਾਦਲ ਦੇ ਵਿਦਿਆਰਥੀ ਤੇ ਸਟਾਫ ਵੀ ਹਾਜਰ ਸੀ।