ਦਸਮੇਸ਼ ਗਰਲਜ਼ ਕਾਲਜ ’ਚ ‘ਵਿਸ਼ਵ ਕੁਸ਼ਟ ਦਿਵਸ’ ’ਤੇ ਲੈਕਚਰ ਕਰਵਾਇਆ
ਐਨਐਸਐਸ ਵਿਭਾਗ ਵੱਲੋਂ ‘ਵਿਸ਼ਵ ਕੁਸ਼ਟ ਦਿਵਸ’ ’ਤੇ ਵਿਸ਼ੇਸ ਲੈਕਚਰ
Publish Date: Sat, 31 Jan 2026 03:34 PM (IST)
Updated Date: Sat, 31 Jan 2026 03:37 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਕਾਲਜ ਆਫ਼ ਐਜ਼ੂਕੇਸ਼ਨ ਬਾਦਲ ਦੇ ਐਨਐਸਐਸ ਵਿਭਾਗ ਵੱਲੋਂ ‘ਵਿਸ਼ਵ ਕੁਸ਼ਟ ਦਿਵਸ’ ਮੌਕੇ ਵਿਸ਼ੇਸ ਲੈਕਚਰ ਕਰਵਾਇਆ ਗਿਆ। ਐਨਐਸਐਸ ਵਿਭਾਗ ਦਸਮੇਸ਼ ਗਰਲਜ ਕਾਲਜ ਦੇ ਨਾਲ ਸਾਂਝੇ ਤੌਰ ’ਤੇ ਕਰਵਾਏ ਇਸ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੋ. ਉਂਕਾਰ ਸਿੰਘ ਨੇ ਦੱਸਿਆ ਕਿ ‘ਵਿਸ਼ਵ ਕੁਸ਼ਟ ਦਿਵਸ’ ਮੌਕੇ ਕੁਸ਼ਟ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਲਈ ਏਮਜ਼ ਬਠਿੰਡਾ ਵੱਲੋਂ ਡਾ. ਦੀਪਾ ਭਾਰਤੀ ਅਤੇ ਡਾ. ਉਦਿਤਾ ਸਿੰਘ ਉਚੇਚੇ ਤੌਰ ’ਤੇ ਪੁੱਜੇ। ਡਾ. ਐਸਐਸ ਸੰਘਾ ਪ੍ਰਿੰਸੀਪਲ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਮੁੱਖ ਵਕਤੇ ਨੂੰ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਜਾਣ-ਪਹਿਚਾਣ ਕਰਵਾਈ। ਡਾ. ਦੀਪਾ ਭਾਰਤੀ ਨੇ ਆਪਣੇ ਲੈਕਚਰ ਵਿਚ ਕੁਸ਼ਟ ਰੋਗ ਦੀ ਪਹਿਚਾਣ ਇ ਤੇ ਫੈਲਣ ਦੇ ਕਾਰਨਾਂ ਅਤੇ ਇਸਦੇ ਬਚਾਅ ਅਤੇ ਇਲਾਜ ਬਾਰੇ ਵਿਸਥਰਿਤ ਜਾਣਕਾਰੀ ਦਿੱਤੀ। ਵਿਦਿਆਰਥੀਆਂ ਅਤੇ ਸਟਾਫ ਵੱਲੋਂ ਲੈਕਚਰ ਦੇ ਅੰਤ ਵਿਚ ਪ੍ਰਸ਼ਨ ਪੁੱਛੇ ਗਏ। ਪ੍ਰਿੰਸੀਪਲ ਡਾ. ਸੰਘਾ, ਮੈਡਮ ਇੰਦੂ ਪਹੂਜਾ, ਡਾ. ਮਿਨਲ ਕ੍ਰਿਸ਼ਨ, ਪ੍ਰੋ. ਉਂਕਾਰ ਸਿੰਘ ਅਤੇ ਸਮੂਹ ਸਟਾਫ ਵੱਲੋਂ ਮੁੱਖ ਵਕਤਾ ਨੂੰ ਸਨਮਾਨਿਤ ਕੀਤਾ ਗਿਆ। ਮੈਡਮ ਰਮਨਦੀਪ ਸਿੱਧੂ ਵੱਲੋਂ ਮੰਚ ਸੰਚਾਲਨ ਕੀਤਾ ਗਿਆ।