ਸੋਹਣ ਲਾਲ ਪੰਸਾਰੀ ਨੇ ਸਮੋਸਿਆਂ ਤੇ ਚਾਹ ਦਾ ਲੰਗਰ ਲਾਇਆ
ਸੋਹਣ ਲਾਲ ਪੰਸਾਰੀ ਨੇ ਸਮੋਸਿਆਂ ਤੇ ਚਾਹ ਦਾ ਲੰਗਰ ਲਾਇਆ
Publish Date: Thu, 15 Jan 2026 04:07 PM (IST)
Updated Date: Fri, 16 Jan 2026 04:01 AM (IST)
ਵਿਕਾਸ ਭਾਰਦਵਾਜ, ਪੰਜਾਬੀ ਜਾਗਰਣ ਮੰਡੀ ਬਰੀਵਾਲਾ : ਸੋਹਣ ਲਾਲ ਪੰਸਾਰੀ ਵੱਲੋਂ ਮਾਘੀ ਦੇ ਦਿਨ ਗਰਮ ਸਮੋਸੇ ਅਤੇ ਚਾਹ ਦਾ ਲੰਗਰ ਲਗਾਇਆ ਗਿਆ। ਸੋਹਣ ਲਾਲ ਪੰਸਾਰੀ ਹਰ ਸਾਲ ਮਾਘੀ ਦੇ ਦਿਨ ਪੂਰੇ ਦਿਨ ਭਰ ਗਰਮ ਸਮੋਸੇ ਅਤੇ ਚਾਹ ਦਾ ਲੰਗਰ ਲਗਾਉਂਦੇ ਹਨ। ਇਸ ਠੰਢ ਦੇ ਮੌਸਮ ’ਚ ਆਉਣ ਵਾਲੀ ਸੰਗਤ ਨੂੰ ਗਰਮ ਸਮੋਸੇ ਅਤੇ ਚਾਹ ਨਾਲ ਠੰਢ ਤੋਂ ਕੁਝ ਰਾਹਤ ਮਿਲਦੀ ਹੈ। ਸੋਹਣ ਲਾਲ ਆਪਣੀ ਨੇਕ ਕਮਾਈ ਵਿੱਚੋਂ ਸਮੇਂ ਸਮੇਂ ’ਤੇ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ। ਇਸ ਨੇਕ ਕੰਮ ’ਚ ਉਨ੍ਹਾਂ ਦਾ ਪੂਰਾ ਪਰਿਵਾਰ ਸਹਿਯੋਗ ਦਿੰਦਾ ਹੈ।