ਕਿਸਾਨੀ ਨੂੰ ਖੁਸ਼ਹਾਲ ਕਰਨ ’ਚ ਸੁਸਾਇਟੀਆਂ ਦਾ ਅਹਿਮ ਯੋਗਦਾਨ : ਵਿਧਾਇਕ ਕਾਕਾ ਬਰਾੜ
ਕਿਸਾਨੀ ਨੂੰ ਖੁਸ਼ਹਾਲ ਕਰਨ ’ਚ ਸੁਸਾਇਟੀਆਂ ਦਾ ਅਹਿਮ ਯੋਗਦਾਨ : ਵਿਧਾਇਕ ਕਾਕਾ ਬਰਾੜ
Publish Date: Sun, 01 Mar 2026 04:40 PM (IST)
Updated Date: Sun, 01 Mar 2026 04:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਅਗਵਾਈ ਹੇਠ ‘ਦਿ ਕੋਆਪਰੇਟਿਵ ਖੱਪਿਆਂਵਾਲੀ ਸੁਸਾਇਟੀ’ ਦੀ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਸਰਬਸੰਮਤੀ ਨਾਲ ਬੂਟਾ ਸਿੰਘ ਨੂੰ ਪ੍ਰਧਾਨ ਤੇ ਗੁਰਦੇਵ ਸਿੰਘ ਮਾਂਗਟਕੇਰ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸਮੂਹ ਮੈਂਬਰਾਂ ਤੋਂ ਇਲਾਵਾ ਪਿੰਡ ਖੱਪਿਆਂਵਾਲੀ ਤੇ ਮਾਂਗਟਕੇਰ ਦੇ ਵਰਕਰ ਹਾ਼ਜਰ ਸਨ। ਇਸ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਨਵੇਂ ਚੁਣੇ ਗਏ ਪ੍ਰਧਾਨ ਬੂਟਾ ਸਿੰਘ ਅਤੇ ਉਪ ਪ੍ਰਧਾਨ ਗੁਰਦੇਵ ਸਿੰਘ ਮਾਂਗਟਕੇਰ ਤੇ ਮੈਂਬਰ ਵਿਰਸਾ ਸਿੰਘ, ਸਿਮਰਜੀਤ ਸਿੰਘ, ਕੁਲਜੀਤ ਕੌਰ, ਪਰਮਿੰਦਰ ਸਿੰਘ, ਕੁਲਵੰਤ ਸਿੰਘ, ਅੰਗਰੇਜ਼ ਸਿੰਘ, ਚਰਨਜੀਤ ਕੌਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਪਿੰਡ ਦੀ ਸੁਸਾਇਟੀ ਨੂੰ ਹੋਰ ਅੱਗੇ ਲਿਜਾਣ ਲਈ ਆਪਣੀ ਪੂਰੀ ਵਾਹ ਲਗਾਉਣ। ਉਨ੍ਹਾਂ ਕਿਹਾ ਕਿ ਜੇਕਰ ਸੁਸਾਇਟੀ ਸਹੀ ਢੰਗ ਨਾਲ ਚੱਲੇ ਤਾਂ ਕਿਸਾਨਾਂ ਨੂੰ ਵੱਡੇ ਪੱਧਰ ’ਤੇ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਖਸ਼ਹਾਲ ਕਰਨ ਵਿੱਚ ਸੁਸਾਇਟੀਆਂ ਦਾ ਅਹਿਮ ਯੋਗਦਾਨ ਹੁੰਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਇਸ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਵਰਕਰਾਂ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ—ਘਰ ਪਹੁੰਚਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਰਪੰਚ ਕਾਕਾ ਸਿੰਘ, ਸਰਪੰਚ ਸਿ਼ੰਗਾਰਾ ਸਿੰਘ ਮਾਂਗਟਕੇਰ, ਨਰਿੰਦਰ ਸਿੰਘ ਮੈਂਬਰ, ਹਰਮੀਤ ਸਿੰਘ ਸਿੱਧੂ, ਗੁਰਮੀਤ ਸਿੰਘ ਪ੍ਰਧਾਨ ਯੂਥ, ਮਨਜੀਤ ਸਿੰਘ, ਰਘੁਬੀਰ ਸਿੰਘ ਮੈਂਬਰ, ਗੁਰਵਿੰਦਰ ਸਿੰਘ ਮੈਂਬਰ, ਕੇਵਲ ਸਿੰਘ ਮੈਂਬਰ, ਸੁਖਵਿੰਦਰ ਸਿੰਘ, ਜ਼ਸਵੰਤ ਸਿੰਘ, ਨਰਿੰਦਰ ਸਿੰਘ, ਸਰਵਣ ਸਿੰਘ, ਮੁਖਤਿਆਰ ਸਿੰਘ, ਨਿਸ਼ਾਨ ਸਿੰਘ, ਗੱਜਣ ਸਿੰਘ, ਗੁਰਦੇਵ ਸਿੰਘ, ਪਰਮਜੀਤ ਸਿੰਘ, ਭਿੰਦਰ ਸਿੰਘ, ਸਤਨਾਮ ਸਿੰਘ ਸੰਧੂ, ਸ਼ੇਰ ਸਿੰਘ, ਪ੍ਰਗਟ ਸਿੰਘ, ਉਪਕਾਰ ਸਿੰਘ ਪ੍ਰਧਾਨ, ਸੈਕਟਰੀ ਗੁਰਮੀਤ ਸਿੰਘ, ਗੁਰਨਾਮ ਸਿੰਘ, ਸੁਰਜੀਤ ਸਿੰਘ ਖਾਲਸਾ, ਜ਼ਸ਼ਨ ਮੈਂਬਰ, ਇੰਦਰਜੀਤ ਸਿੰਘ, ਸਤਨਾਮ ਸਿੰਘ, ਗੁਰਨਾਮ ਸਿੰਘ, ਡਾ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।