ਛੇ ਰੋਜ਼ਾ ਰੁਜ਼ਗਾਰ ਨਿਪੁਨਤਾ ਪ੍ਰੋਗਰਾਮ ਕਰਵਾਇਆ
ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਛੇ ਰੋਜ਼ਾ ਰੁਜ਼ਗਾਰ ਕੁਸ਼ਲਤਾ ਪ੍ਰੋਗਰਾਮ ਕਰਵਾਇਆ
Publish Date: Sat, 11 Apr 2026 04:15 PM (IST)
Updated Date: Sat, 11 Apr 2026 04:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਦਸਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਮਿਤੀ 20 ਮਾਰਚ ਤੋਂ 30 ਮਾਰਚ ਤੱਕ ਛੇ ਰੋਜ਼ਾ ਨਿਪੁਨਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਤਹਿਤ ਰੁਬੀਨਾ ਡੇਨੀਅਲ, ਨੰਦੀ ਫਾਊਂਡੇਸ਼ਨ ਵੱਲੋਂ ਵਿਦਿਆਰਥਣਾਂ ਨੂੰ ਰੁਜ਼ਗਾਰ ਨਾਲ ਸੰਬੰਧਿਤ ਟ੍ਰੇਨਿੰਗ ਦਿੱਤੀ ਗਈ। ਜ਼ਿਕਰਯੋਗ ਹੈ ਕਿ ਨੰਦੀ ਫਾਊਂਡੇਸ਼ਨ ਮਹਿੰਦਰਾ ਪ੍ਰਾਈਡ ਕਲਾਸਰੂਮ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਚਲਾ ਰਹੀ ਹੈ। ਇਸ ’ਚ ਵਿਦਿਆਰਥਣਾਂ ਨੂੰ ਬਜਟ-ਨਿਯਮ, ਇੰਟਰਵਿਊ, ਸਮੂਹਿਕ ਵਿਚਾਰ ਵਟਾਦਰਾਂ, ਪਹਿਰਾਵੇ ਦੀ ਚੋਣ ਆਦਿ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਅੱਜ ਦੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆ ਵਿਡੀਓ ਰੀਜੂਮ, ਈਮੇਲ ਲਿਖਣ ਬਾਰੇ ਵਿਹਾਰਕ ਗਿਆਨ ਦਿੱਤਾ। ਇਸ ’ਚ ਸਾਰੇ ਕੋਰਸਾਂ ਦੇ ਆਖਰੀ ਸਾਲ ਦੀਆਂ 55 ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅਖੀਰਲੇ ਦਿਨ ਕਾਲਜ ਮੈਨਜਮੈਂਟ ਅਤੇ ਪ੍ਰਿੰਸੀਪਲ ਡਾ. ਐਸਐਸ ਸੰਘਾ ਨੇ ਮੈਡਮ ਰੁਬੀਨਾ ਡੇਨੀਅਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।