ਸ਼ਰਧਾ ਤੇ ਉਤਸਾਹ ਨਾਲ ਮਨਾਇਆ ਸ਼੍ਰੀ ਹਨੂੰਮਾਨ ਜਨਮ ਮਹਾਉਤਸਵ
ਸ੍ਰੀ ਹਨੂੰਮਾਨ ਜਨਮ ਮਹਾਉਤਸਵ ਸ਼ਰਧਾ ਤੇ ਉਤਸਾਹ ਨਾਲ ਮਨਾਇਆ
Publish Date: Fri, 03 Apr 2026 04:39 PM (IST)
Updated Date: Fri, 03 Apr 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਗਿੱਦੜਬਾਹਾ ਵੱਲੋਂ ਸ੍ਰੀ ਦੁੱਖ ਭੰਜਨ ਹਨੂੰਮਾਨ ਮੰਦਰ ਸੁਭਾਸ਼ ਨਗਰ ਗਿੱਦੜਬਾਹਾ ਵਿਖੇ ਸ੍ਰੀ ਹਨੂੰਮਾਨ ਜਨਮ ਮਹਾਉਤਸਵ ਬਹੁਤ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ। ਧਾਰਮਿਕ ਸਮਾਰੋਹ ਦੌਰਾਨ ਮੰਦਰ ਦੇ ਮਹਿਲਾ ਮੰਡਲ ਵੱਲੋਂ ਸਤਿਸੰਗ ਕੀਤਾ ਗਿਆ। ਮੰਦਰ ਵਿਖੇ ਝੰਡੇ ਦੀ ਰਸਮ ਡਾ. ਭਾਰਤਦੀਪ ਗਰਗ ਅਤੇ ਡਾ. ਰੇਣੂ ਗਰਗ ਵੱਲੋਂ ਅਦਾ ਕੀਤੀ ਗਈ ਜਦੋਂਕਿ ਝੰਡੇ ਦੀ ਰਸਮ ਉਪਰੰਤ ਸ੍ਰੀ ਰਮਾਇਣ ਪਾਠ ਦਾ ਭੋਗ ਪਾਇਆ ਗਿਆ। ਭੋਗ ਤੋਂ ਬਾਅਦ ਸ਼ਰਧਾਲੂਆਂ ’ਚ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਦਲ ਦੇ ਪ੍ਰਧਾਨ ਸੰਦੀਪ ਅਰੋੜਾ ਲੱਡੂ, ਸਕੱਤਰ ਦਿਨੇਸ਼ ਬਾਂਸਲ, ਕੈਸ਼ੀਅਰ ਦਿਵਾਨ ਚੰਦ ਸਚਦੇਵਾ, ਸੰਯੁਕਤ ਕੈਸ਼ੀਅਰ ਰੋਹਿਤ ਗਰਗ, ਸੁਭਾਸ਼ ਨਾਗਪਾਲ, ਮਹਿਲਾ ਮੰਡਲ ਪ੍ਰਧਾਨ ਜਮੁਨਾ ਸਿੰਗਲਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਅਸ਼ੋਕ ਬੁੱਟਰ, ਗੌਰਵ ਜੈਨ ਚੀਨੂੰ, ਸੁਧੀਰ ਅਰੋੜਾ, ਸੋਨੀ ਰੋਇਲ, ਬਲਦੇਵ ਮਹਿਰਾ, ਚੰਦਨ ਜਿੰਦਲ, ਮਨੀਸ਼ ਵਰਤਾ, ਸ਼ਾਕਸ਼ੀ ਅਰੋੜਾ, ਓਮ ਪ੍ਰਕਾਸ਼ ਕਾਕਾ, ਸੁਮਨ ਅਗਰਵਾਲ, ਨੀਰਜ ਸਿੰਗਲਾ, ਸੰਨੀ ਗਰਗ, ਸ਼ਾਮ ਸੁੰਦਰ ਛਿੰਦੀ, ਦਿਨੇਸ਼ ਬਾਂਸਲ, ਰੋਹਿਤ ਗਰਗ, ਸੁਭਾਸ਼ ਮਿੱਤਲ, ਵਿਨੈ ਗੋਇਲ, ਜਮੁਨਾ ਰਾਣੀ, ਮਮਤਾ ਰਾਣੀ, ਲਲਿਤਾ ਰਾਣੀ, ਸ਼ੁਸਮਾ ਰਾਣੀ, ਨਿੱਕਾ ਟਮਨਾ, ਬੂਟਾ ਰਾਮ, ਯੁਵਰਾਜ ਸ਼ਰਮਾਂ, ਭਗਵਾਨ ਦਾਸ ਸ਼ਰਮਾਂ, ਰਾਮ ਸਵਰੂਪ, ਪਵਨ ਗੁਪਤਾ, ਸਤਪਾਲ ਅਤੇ ਰਮੇਸ਼ ਮਿੱਤਲ ਆਦਿ ਵੀ ਮੌਜੂਦ ਸਨ।