ਸ਼੍ਰੀ ਦੁਰਗਾ ਮੰਦਰ ਵਿਖੇ ਮਨਾਈ ਹਨੂੰਮਾਨ ਜੈਅੰਤੀ
ਸ੍ਰੀ ਦੁਰਗਾ ਮੰਦਰ ਗਿੱਦੜਬਾਹਾ ਵਿਖੇ ਮਨਾਇਆ ਸ੍ਰੀ ਹਨੂਮਾਨ ਜਨਮ ਮਹਾਉਤਸਵ
Publish Date: Fri, 03 Apr 2026 05:09 PM (IST)
Updated Date: Fri, 03 Apr 2026 05:13 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਸ਼੍ਰੀ ਹਨੂਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਦੁਰਗਾ ਮੰਦਰ ਕਮੇਟੀ ਅਤੇ ਸ਼੍ਰੀ ਹਨੂਮਾਨ ਭਗਤਾਂ ਦੇ ਸਹਿਯੋਗ ਨਾਲ ਸ਼੍ਰੀ ਦੁਰਗਾ ਮੰਦਰ ਵਿਖੇ ਸ਼੍ਰੀ ਹਨੂਮਾਨ ਜਨਮ ਮਹਾਉਤਸਵ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਧਾਰਮਿਕ ਸਮਾਰੋਹ ਦੌਰਾਨ ਦੁਰਗਾ ਮੰਦਰ ਦੇ ਮੁੱਖ ਪੁਜਾਰੀ ਮੁਕੇਸ਼ ਸ਼ਾਸਤਰੀ ਵੱਲੋਂ ਵਿਧੀ ਅਨੁਸਾਰ ਝੰਡਾ ਪੂਜਨ ਕਰਵਾਇਆ ਗਿਆ। ਇਸ ਮੌਕੇ ਪ੍ਰਦੀਪ ਗੋਇਲ ਨੇ ਦੱਸਿਆ ਕਿ ਬਾਲਾਜੀ ਪੈਦਲ ਯਾਤਰਾ ਸੰਘ ਦੇ ਭਜਨ ਗਾਇਕਾਂ ਵੱਲੋਂ ਸ਼੍ਰੀ ਬਾਲਾ ਜੀ ਦਾ ਕੀਰਤਨ ਕੀਤਾ ਗਿਆ, ਜਦੋਂਕਿ ਰਾਮ-ਰਾਮ ਦੀ ਮਾਲਾ ਤੋਂ ਬਾਅਦ ਨੀਰਜ ਸ਼ਰਮਾ ਵੱਲੋਂ ਹਨੂਮਾਨ ਚਾਲੀਸਾ ਦੇ ਪਾਠ ਸ਼ੁਰੂ ਕਰਵਾਏ ਗਏ। ਇਸ ਦੌਰਾਨ ਬਾਲਾਜੀ ਮਹਾਰਾਜ ਨੂੰ ਛੱਪਨ ਭੋਗ ਲਗਾਇਆ ਗਿਆ ਅਤੇ ਕੇਕ ਕੱਟ ਕੇ ਸ਼੍ਰੀ ਹਨੂਮਾਨ ਜਨਮ ਮਹਾਉਤਸਵ ਮਨਾਇਆ ਗਿਆ। ਜਦਕਿ ਸਮਾਰੋਹ ਦੇ ਅੰਤ ’ਚ ਸ਼ਰਧਾਲੂਆਂ ’ਚ ਕੜੀ-ਚਾਵਲ ਦਾ ਲੰਗਰ ਵੀ ਵੰਡਿਆ ਗਿਆ। ਇਸ ਮੌਕੇ ਅਮਿਤ ਕੁਮਾਰ ਸ਼ਿੰਪੀ ਬਾਂਸਲ, ਕੌਂਸਲ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਰਾਕੇਸ਼ ਗਰਗ ਬਿੱਟੂ, ਸੰਜੈ ਸਿੰਗਲਾ, ਦਵਿੰਦਰ ਗਰਗ, ਰਮੇਸ਼ ਗਰਗ ਟੀਨਾ, ਨਵੀਨ ਕੁਮਾਰ, ਸੰਜੀਵ ਬਾਂਸਲ, ਗੌਰਵ ਜੈਨ ਚੀਨੂ, ਮੁਕੇਸ਼ ਗੋਇਲ, ਮੁਕੇਸ਼ ਪਿੰਟੂ ਭੱਠੇ ਵਾਲੇ, ਵਿਜੈ ਬਾਂਸਲ, ਦੇਵਾਸ਼ੀਸ਼ ਗੋਇਲ, ਵਨੀਤ ਬਾਂਸਲ, ਸੰਦੀਪ ਤਾਇਲ, ਸੁਰਿੰਦਰ ਬਾਂਸਲ, ਕਰਮੇਸ਼ ਅਰੋੜਾ, ਰਮਨ ਖਤਰੀ, ਪਵਨ ਗੋਇਲ, ਵਿਕਾਸ ਗਰਗ, ਕਨਵ ਸਿੰਗਲਾ, ਬਲਵਿੰਦਰ ਗਰਗ, ਕ੍ਰਿਸ਼ਨ ਖੁਰਾਨਾ, ਅਨੁਜ ਨਾਰੰਗ, ਸ਼ੰਟੀ ਧੀਰ, ਸਮਰ ਧੀਰ, ਹਰਸ਼ਿਲ ਜੈਨ, ਆਨੰਦ ਗਰਗ, ਮੋਨੂ ਗੋਇਲ, ਟੈਨੀ, ਤਰਸੇਮ ਲੋਹਾਕਰ, ਓਮ ਯਾਦਵ, ਮਹਿੰਦਰ ਸਿੰਗਲਾ, ਘਨਸ਼ਿਆਮ ਗੁਪਤਾ ਅਤੇ ਹਰਿਸ਼ ਸਿੰਗਲਾ ਆਦਿ ਵੀ ਹਾਜ਼ਰ ਸਨ।