ਅੰਗੂਠੀ ਵਾਪਸ ਕਰਕੇ ਦਿਖਾਈ ਇਮਾਨਦਾਰੀ
ਸੋਨੇ ਦੀ ਅੰਗੂਠੀ ਵਾਪਿਸ ਕਰਕੇ ਦਿਖਾਈ ਇਮਾਨਦਾਰੀ
Publish Date: Sat, 21 Mar 2026 04:58 PM (IST)
Updated Date: Sat, 21 Mar 2026 05:01 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਇਕ ਕੱਪੜਾ ਦੁਕਾਨਦਾਰ ਦੇ ਕਰਮਚਾਰੀ ਨੇ ਕਿਸੇ ਗ੍ਰਾਹਕ ਦੀ ਦੁਕਾਨ ’ਚ ਡਿੱਗੀ ਸੋਨੇ ਦੀ ਅੰਗੂਠੀ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। 12 ਮਾਰਚ ਨੂੰ ਪਿੰਡ ਹੁਸਨਰ ਦੇ ਰਹਿਣ ਵਾਲੇ ਸਤਵਿੰਦਰ ਸਿੰਘ ਗਿੱਦੜਬਾਹਾ ਵਿਖੇ ਲਛਮਣ ਦਾਸ ਅਹੂਜਾ ਦੀ ਕੱਪੜੇ ਦੀ ਦੁਕਾਨ ’ਤੇ ਕੱਪੜਾ ਖਰੀਦਣ ਆਏ ਸਨ। ਇਸੇ ਦੌਰਾਨ ਦੁਕਾਨ ’ਤੇ ਕੰਮ ਕਰਦੇ ਪ੍ਰਿੰਸ ਛਾਬੜਾ ਨੂੰ ਦੁਕਾਨ ਤੇ ਸਫਾਈ ਕਰਦੇ ਸਮੇਂ ਸੋਨੇ ਦੀ ਅੰਗੂਠੀ ਮਿਲੀ ਜਿਸ ਨੂੰ ਉਸਨੇ ਇਮਾਨਦਾਰੀ ਦਿਖਾਉਂਦੇ ਹੋਏ ਤੁਰੰਤ ਦੁਕਾਨ ਮਾਲਿਕ ਲਛਮਣ ਦਾਸ ਆਹੂਜਾ ਨੂੰ ਉਕਤ ਅੰਗੂਠੀ ਸੌਂਪ ਦਿੱਤੀ। ਬੀਤੇ ਦਿਨ ਜਦੋਂ ਉਕਤ ਸਤਵਿੰਦਰ ਸਿੰਘ ਆਪਣੀ ਡਿੱਗੀ ਅੰਗੂਠੀ ਦੀ ਤਲਾਸ਼ ਵਿਚ ਉਕਤ ਦੁਕਾਨ ਤੇ ਆਇਆ ਤਾਂ ਦੁਕਾਨਦਾਰ ਅਤੇ ਉਸਦੇ ਕਰਮਚਾਰੀ ਪ੍ਰਿੰਸ ਛਾਬੜਾ ਨੇ ਇਨਾਮਦਾਰੀ ਦੀ ਮਿਸਾਲ ਪੇਸ਼ ਕਰਦੇ ਹੋਏ ਹਜਾਰਾਂ ਰੁਪਏ ਕੀਮਤ ਦੀ ਸੋਨੇ ਦੀ ਅੰਗੂਠੀ ਉਸਦੇ ਅਸਲ ਮਾਲਿਕ ਨੂੰ ਵਾਪਿਸ ਕਰ ਦਿੱਤੀ।