ਕਮਰਸੀਅਲ ਗੈਸ ਸਿਲੰਡਰ ਸਪਲਾਈ ਦੀ ਘਾਟ ਕਾਰਨ ਕਾਰੋਬਾਰੀਆਂ ’ਤੇ ਆਰਥਿਕ ਬੋਝ ਵਧਿਆ
ਕਮਰਸੀਅਲ ਗੈਸ ਸਿਲੰਡਰ ਸਪਲਾਈ ਦੀ ਘਾਟ ਕਾਰਨ ਕਾਰੋਬਾਰੀਆਂ ਤੇ ਆਰਥਿਕ ਬੋਝ ਵਧਿਆ
Publish Date: Wed, 11 Mar 2026 05:41 PM (IST)
Updated Date: Wed, 11 Mar 2026 05:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਅਮਰੀਕਾ ਇਜਰਾਇਲ ਅਤੇ ਇਰਾਕ ’ਚ ਚੱਲ ਰਹੇ ਯੁੱਧ ਕਾਰਨ ਜਿੱਥੇ ਬਾਹਰ ਦੇ ਦੇਸ਼ਾਂ ਤੋਂ ਕਰੁੜ ਆਇਲ ਦੀ ਸਪਲਾਈ ਠੱਪ ਹੋ ਕੇ ਰਹਿ ਗਈ ਹੈ, ਉਥੇ ਹੀ ਐਲਪੀਜੀ ਗੈਸ ਦੀ ਵੀ ਸਪਲਾਈ ਪੂਰਨ ਨਾ ਹੋਣ ਕਾਰਨ ਸੈਂਟਰ ਸਰਕਾਰ ਵੱਲੋਂ ਆਮ ਘਰੇਲੂ ਖਪਤਕਾਰਾਂ ਨੂੰ ਐਲਪੀਜੀ ਗੈਸ ਸਮੇਂ ਤੇ ਮਿਲੇ, ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਕਮਰਸ਼ੀਅਲ ਵਰਤੋਂ ਦੇ ਤੌਰ ਤੇ ਆਉਣ ਵਾਲੀ ਗੈਸ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ। ਪਰ ਇਸ ਸਪਲਾਈ ਦੇ ਬੰਦ ਹੋਣ ਕਾਰਨ ਇਸਦੀ ਵਰਤੋਂ ਕਰਨ ਵਾਲੇ ਦੁਕਾਨਦਾਰ ਅਤੇ ਕਾਰੋਬਾਰੀਆਂ ਤੇ ਆਰਥਿਕ ਬੋਝ ਵਧੇਗਾ, ਕਿਉਂਕਿ ਹੁਣ ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਨ ਦੇ ਲਈ ਕਮਰਸਿਅਲ ਗੈਸ ਸਿਲੰਡਰ ਦੀ ਜਗ੍ਹਾ ਤੇ ਡੀਜ਼ਲ ਭੱਠੀਆਂ ਦਾ ਸਹਾਰਾ ਲੈਣਾ ਪਵੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੇਤੀਆ ਹੋਟਲ ਦੇ ਸੰਚਾਲਕ ਰਮਨ ਸੇਤੀਆ, ਆਰਤੀ ਸਵੀਟ ਦੇ ਸੰਚਾਲਕ ਗੌਰਵ ਨਾਗਪਾਲ ਅਤੇ ਕਥੂਰੀਆ ਸਵੀਟਸ ਦੇ ਸੰਚਾਲਕ ਅਮਨ ਕਥੂਰੀਆ ਨੇ ਦੱਸਿਆ ਕਿ ਰੋਜ਼ਾਨਾ ਦੇ ਕੰਮ ਕਾਰ ਦੇ ਲਈ ਕਮਰਸ਼ੀਅਲ ਗੈਸ ਸਿਲੰਡਰ ਦੀ ਵਰਤੋਂ ਹੀ ਹੁੰਦੀ ਹੈ, ਪਰੰਤੂ ਹੁਣ ਇਨ੍ਹਾਂ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕਾਰੋਬਾਰ ’ਚ ਡੀਜ਼ਲ ਭੱਠੀਆਂ ਦਾ ਸਹਾਰਾ ਲੈਣਾ ਪਵੇਗਾ ਜਿਸ ਕਾਰਨ ਉਨ੍ਹਾਂ ’ਤੇ ਇੱਕ ਆਰਥਿਕ ਬੋਝ ਹੀ ਵਧੇਗਾ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਾਰੋਬਾਰ ਨੂੰ ਮੁੱਖ ਰੱਖਦੇ ਹੋਏ ਸਰਕਾਰ ਸਾਨੂੰ ਕੋਈ ਸਹੂਲਤ ਦੇਵੇ ਤਾਂ ਜੋ ਇਹ ਜਿਹੜਾ ਕੋਈ ਨਵਾਂ ਆਰਥਿਕ ਬੋਝ ਸਾਡੇ ਤੇ ਪਵੇਗਾ ਉਸ ਵਿੱਚ ਕੁਝ ਰਾਹਤ ਮਿਲ ਸਕੇ। ਮਿਲੀ ਜਾਣਕਾਰੀ ਇਹ ਕਮਰਸ਼ੀਅਲ ਗੈਸ ਸਿਲੰਡਰ 5 ਕਿਲੋ ਅਤੇ 19 ਕਿਲੋ ਗੈਸ ਦੇ ਨਾਲ ਆਉਂਦੇ ਹਨ। ਜਿਹੜੇ ਛੋਟੇ ਰੇੜੀਆਂ ਵਾਲੇ ਜਾਂ ਛੋਟੇ ਕਾਰੋਬਾਰੀ ਹਨ ਉਹ ਪੰਜ ਕਿਲੋ ਗੈਸ ਵਾਲੇ ਕਮਰਸ਼ੀਅਲ ਸਿਲੰਡਰ ਦੀ ਵਰਤੋਂ ਕਰਦੇ ਹਨ ਜਦੋਂ ਕਿ ਵੱਡੇ ਹੋਟਲ, ਢਾਬੇ ਜਾਂ ਹੋਰ ਕਾਰੋਬਾਰ ਵਾਲੇ ਉਹ 19 ਕਿਲੋ ਦੀ ਗੈਸ ਨਾਲ ਭਰੇ ਕਮਰਸਿਲ ਸਿਲੰਡਰ ਦੀ ਵਰਤੋਂ ਕਰਦੇ ਹਨ। ਜਾਣਕਾਰੀ ਅਨੁਸਾਰ ਮਲੋਟ ਇਲਾਕੇ ਵਿੱਚ ਹਰ ਇੱਕ ਮਹੀਨੇ ਕਰੀਬ 100 ਤੋਂ 150 ਇਹ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਹੁੰਦੀ ਹੈ। ਪਰੰਤੂ ਹੁਣ ਇਹ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਕਾਰਨ ਛੋਟੇ ਅਤੇ ਵੱਡੇ ਵਪਾਰੀ ਤੇ ਆਰਥਿਕ ਬੋਝ ਪਵੇਗਾ।