ਗਰਗ ਪਰਿਵਾਰ ਨੂੰ ਸਦਮਾ, ਮਨੋਹਰ ਲਾਲ ਗਰਗ ਦਾ ਦੇਹਾਂਤ
ਗਰਗ ਪਰਿਵਾਰ ਨੂੰ ਸਦਮਾ, ਮਨੋਹਰ ਲਾਲ ਗਰਗ ਦਾ ਦੇਹਾਂਤ
Publish Date: Fri, 16 Jan 2026 03:27 PM (IST)
Updated Date: Fri, 16 Jan 2026 03:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਗਿੱਦੜਬਾਹਾ ਦੇ ਮੁਕੇਸ਼ ਗਰਗ ਮੋਨਾ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਦਾਦਾ ਮਨੋਹਰ ਲਾਲ ਗਰਗ ਦਾ ਬੀਤੇ ਸ਼ਨੀਵਾਰ ਨੂੰ ਅਚਾਨਕ ਦੇਹਾਂਤ ਹੋ ਗਿਆ। ਸਵ. ਮਨੋਹਰ ਲਾਲ ਗਰਗ ਦੇ ਦੇਹਾਂਤ ’ਤੇ ਗਿੱਦੜਬਾਹਾ ਦੀਆਂ ਸਮਾਜਿਕ, ਰਾਜਨੀਤਿਕ, ਧਾਰਮਿਕ, ਵਪਾਰਕ ਜੱਥੇਬੰਦੀਆਂ ਤੋਂ ਇਲਾਵਾ ਸ਼੍ਰੀ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਿਨੇਸ਼ ਸਿੰਗਲਾ ਬੌਬੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ, ਐੱਮ.ਸੀ ਦੀਪਕ ਗਰਗ, ਅਸ਼ੋਕ ਗਰਗ ਪੱਪੂ, ਮਹਿੰਦਰ ਸਿੰਗਲਾ, ਰਾਜੂ ਥਾਰਜਵਾਲਾ, ਕੁਲਭੂਸ਼ਨ ਬਾਂਸਲ, ਅਜੇ ਗੋਇਲ ਫਾਰਮਾਸਿਸਟ, ਬੰਟੀ, ਸੁਭਾਸ਼ ਜੈਨ ਲਿੱਲੀ, ਸੰਦੀਪ ਗਰਗ ਸੀਪਾ, ਕੁਲਦੀਪ ਗਿੱਲ, ਦਿਨੇਸ਼ ਬਾਂਸਲ, ਵੀਪਨ ਬਾਂਸਲ ਭੋਲਾ ਆਦਿ ਨੇ ਗਰਗ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ. ਮਨੋਹਰ ਲਾਲ ਗਰਗ ਦੇ ਨਮਿੱਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 22 ਜਨਵਰੀ ਦਿਨ ਵੀਰਵਾਰ ਨੂੰ ਮਹਾਰਾਜਾ ਅਗਰਸੈਨ ਧਰਮਰਥ ਟਰੱਸਟ, ਨੇੜੇ ਗਾਉਸ਼ਾਲਾ, ਸੂਆ ਰੋਡ ਗਿੱਦੜਬਾਹਾ ਵਿਖੇ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਪਵੇਗਾ।