ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਅਹੁਦਾ ਸੰਭਾਲਿਆ
ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਅਹੁਦਾ ਸੰਭਾਲਿਆ
Publish Date: Fri, 06 Feb 2026 03:55 PM (IST)
Updated Date: Fri, 06 Feb 2026 03:59 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਥਾਣਾ ਗਿੱਦੜਬਾਹਾ ਦੀ ਐੱਸਐੱਚਓ ਦੀਪਿਕਾ ਕੰਬੋਜ ਦਾ ਤਬਾਦਲਾ ਥਾਣਾ ਕੋਟਭਾਈ ਵਿਖੇ ਹੋ ਜਾਣ ਉਪਰੰਤ ਹਰਗੋਬਿੰਦ ਸਿੰਘ ਮਾਨ ਨੇ ਥਾਣਾ ਗਿੱਦੜਬਾਹਾ ਦੇ ਨਵੇਂ ਐੱਸਐੱਚਓ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸਤੋਂ ਪਹਿਲਾਂ ਉਹ ਬਰਨਾਲਾ ਵਿਖੇ ਤਾਇਨਾਤ ਸਨ। ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਮੀਟਿੰਗ ਕਰਦਿਆਂ ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਸ਼ਹਿਰ ’ਚ ਵਿਗੜੀ ਹੋਈ ਟਰੈਫਿਕ ਵਿਵਸਥਾ ਨੂੰ ਸਹੀ ਕਰਨਾ, ਇਲਾਕੇ ’ਚੋਂ ਨਸ਼ਾ ਦੂਰ ਕਰਨਾ ਅਤੇ ਵਿਸ਼ੇਸ਼ ਤੌਰ ਤੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਵਾਲਿਆਂ ਦੇ ਸਖ਼ਤੀ ਨਾਲ ਕਾਬੂ ਪਾਉਣਾ ਉਨ੍ਹਾਂ ਦੀ ਪਹਿਲ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਸ਼ਹਿਰ ’ਚ ਕਬਾੜ ਆਦਿ ਦਾ ਕੰਮ ਕਰਨ ਵਾਲਿਆਂ ਨਾਲ ਵੀ ਮੀਟਿੰਗ ਕੀਤੀ ਗਈ ਹੈ ਅਤੇ ਮੀਟਿੰਗ ਵਿਚ ਉਨ੍ਹਾਂ ਨੂੰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਵਿਅਕਤੀ ਤੋਂ ਕਬਾੜ ਆਦਿ ਲੈਣ ਸਮੇਂ ਆਪਣੀ ਦੁਕਾਨ ਤੇ ਇਕ ਰਜਿਸਟਰ ਲਗਾਉਣ ਅਤੇ ਉਸ ਵਿਚ ਕਬਾੜ ਵੇਚਣ ਵਾਲੇ ਵਿਅਕਤੀ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ ਆਦਿ ਜਰੂਰ ਦਰਜ ਕਰਨ ਅਤੇ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਉਨ੍ਹਾ ਸਮਾਜ ਵਿਰੋਧੀ ਅਨਸਰਾਂ ਨੂੰ ਹਿਦਾਇਤ ਕੀਤੀ ਕਿ ਉਹ ਆਪਣੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਛੱਡ ਦੇਣ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਇਲਾਕਾ ਨਿਵਾਸੀ ਕਿਸੇ ਵੀ ਜਾਇਜ ਕੰਮ ਲਈ ਬੇਝਿਜਕ ਉਨ੍ਹਾਂ ਦੇ ਦਫਤਰ ਆ ਜਾ ਸਕਦਾ ਹੈ।