ਨਾਕਾਬੰਦੀ ਦੌਰਾਨ ਅੱਠ ਕੀਤੇ ਵਾਹਨਾਂ ਦੇ ਕੱਟੇ ਚਲਾਨ
ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਕੀਤੇ ਵਾਹਨਾਂ ਦੇ ਚਲਾਨ
Publish Date: Wed, 11 Feb 2026 05:26 PM (IST)
Updated Date: Wed, 11 Feb 2026 05:29 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੇ ਵਾਹਨਾਂ ਦੀ ਚੈਕਿੰਗ ਲਈ ਥਾਣਾ ਗਿੱਦੜਬਾਹਾ ਦੇ ਐੱਸਐੱਚਓ ਐੱਸਆਈ ਹਰਗੋਬਿੰਦ ਸਿੰਘ ਮਾਨ ਨੇ ਆਪਣੀ ਟੀਮ ਨਾਲ ਗਿੱਦੜਬਾਹਾ ਦੇ ਭੱਠੀ ਵਾਲਾ ਮੌੜ ਅਤੇ ਗਿੱਦੜਬਾਹਾ-ਬਠਿੰਡਾ ਰੋਡ ਤੇ ਪਿੰਡ ਦੌਲਾ ਵਿਖੇ ਨਾਕਾਬੰਦੀ ਕੀਤੀ। ਇਸ ਮੌਕੇ ਡੀਐੱਸਪੀ ਅਰੁਣ ਮੁੰਡਨ ਨੇ ਦੱਸਿਆ ਕਿ ਅੱਜ ਸਪੈਸ਼ਲ ਅਭਿਆਨ ਤਹਿਤ ਕੁੱਲ 16 ਜਗ੍ਹਾ ’ਤੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਹੈ। ਓਧਰ ਗਿੱਦੜਬਾਹਾ ਵਿਖੇ ਲਗਾਏ ਗਏ ਨਾਕਿਆਂ ਸੰਬੰਧੀ ਐੱਸਐੱਚਓ ਹਰਗੋਬਿੰਦ ਸਿੰਘ ਮਾਨ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 8 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ ਨਾਲ ਹੀ ਹੋਰਨਾਂ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਹੈ। ਉਨ੍ਹਾਂ ਵਾਹਨ ਚਾਲਕਾਂ ਨੂੰ ਹਿਦਾਇਤ ਕੀਤੀ ਕਿ ਉਹ ਆਪਣੇ ਵਾਹਨਾਂ ਦੀ ਰਜਿਸਟ੍ਰੇਸ਼ਨ, ਪ੍ਰਦੂਸ਼ਣ, ਬੀਮਾ ਸੰਬੰਧੀ ਦਸਤਾਵੇਜ ਅਤੇ ਨਿਯਮਾਂ ਅਨੁਸਾਰ ਡਰਾਈਵਿੰਗ ਲਾਈਲੈਂਸ ਨਾਲ ਹੀ ਵਾਹਨ ਚਲਾਉਣ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਲਗਾਉਣ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦਾ ਪ੍ਰਯੋਗ ਨਾ ਕੀਤਾ ਜਾਵੇ।