ਮਹਾਸ਼ਿਵਰਾਤਰੀ ਦੀ ਰਾਤ ਚਾਰ ਪ੍ਰਹਿਰ ’ਚ ਹੋਈ ਸ਼ਿਵ ਪੂਜਾ
ਜੈ ਮਾਂ ਚਿੰਤਪੂਰਨੀ ਮੰਦਿਰ ਵਿਖੇ ਮਹਾਂਸ਼ਿਵਰਾਤਰੀ ਦੀ ਰਾਤ ਚਾਰ ਪ੍ਰਹਿਰ ’ਚ ਹੋਈ ਸ਼ਿਵ ਪੂਜਾ
Publish Date: Mon, 16 Feb 2026 04:24 PM (IST)
Updated Date: Mon, 16 Feb 2026 04:27 PM (IST)

ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀ ਭੁੱਲਰ ਕਲੋਨੀ ਗਲੀ ਨੰਬਰ 7 ’ਚ ਸਥਿਤ ਜੈ ਮਾਂ ਚਿੰਤਪੂਰਨੀ ਮੰਦਿਰ ਵਿਖੇ ਸਨਾਤਨ ਧਰਮ ਪ੍ਰਚਾਰਕ ਪ੍ਰਸਿੱਧ ਵਿਦਵਾਨ ਬ੍ਰਹਮਰਿਸ਼ੀ ਪੰਡਿਤ ਪੂਰਨ ਚੰਦਰ ਜੋਸ਼ੀ ਦੀ ਅਗਵਾਈ ਹੇਠ ਆਯੋਜਿਤ ਦੋ ਦਿਨਾਂ ਮਹਾਂਸਿਵਰਾਤਰੀ ਉਤਸਵ ਬਹੁਤ ਧੂਮਧਾਮ ਨਾਲ ਸਪੰਨ ਹੋਇਆ। ਰਾਤ ਨੂੰ ਚਾਰ ਪ੍ਰਹਿਰਾਂ ’ਚ ਭਗਵਾਨ ਸ਼ਿਵ ਦੀ ਪੂਜਾ ਕੀਤੀ ਗਈ। ਇਸ ਮੌਕੇ ਮੰਦਰ ਦਾ ਵਿਹਡ਼ਾ ਭਗਵਾਨ ਸ਼ਿਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸੋਮਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਹਵਨ ਹੋਇਆ। ਹਵਨ ਕਰਾਉਣ ਦੀ ਰਸਮ ਪੰਡਿਤ ਪੂਰਨ ਚੰਦਰ ਜੋਸ਼ੀ ਨੇ ਕੀਤੀ। ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕਰਦਿਆਂ ਪੰਡਿਤ ਜੋਸ਼ੀ ਨੇ ਸ਼ਰਧਾਲੂਆਂ ਨੂੰ ਮਹਾਂਸ਼ਿਵਰਾਤਰੀ ਦੀ ਮਹੱਤਤਾ ਬਾਰੇ ਦੱਸਿਆ। ਮੰਦਰ ਦਾ ਵਿਹਡ਼ਾ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਹਵਨ ਤੋਂ ਬਾਅਦ ਸੇਬ, ਕੇਲੇ, ਸੰਤਰੇ, ਬੇਰ ਤੇ ਹੋਰ ਫਲਾਂ ਦਾ ਅਤੁੱਟ ਲੰਗਰ ਚੱਲਦਾ ਰਿਹਾ। ਊਸ਼ਾ ਰਾਣੀ ਸ਼ਰਮਾ ਤੇ ਪੰਡਿਤ ਭੋਲਾ ਸ਼ਰਮਾ ਅਬਲੂ ਵਾਲੇ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿੱਕੀ ਮੈਣੀ, ਧਰੁਵ ਮੈਣੀ, ਰੀਆ ਮੈਣੀ ਕੋਟਕਪੂਰਾ, ਸਤੀਸ਼ ਕੁਮਾਰ, ਸਰਪੰਚ ਤਰਸੇਮ ਜੀਵਨ ਸਿੰਘ ਵਾਲਾ, ਜਸਪਾਲ ਮਰਾੜ ਸਰਾਏਨਾਗਾ, ਹਰਪ੍ਰੀਤ ਸਿੰਘ, ਵਿੱਕੀ ਮਨਚੰਦਾ, ਸੁਖਪਾਲ ਬਰਾੜ, ਨਰਿੰਦਰਪਾਲ ਕੌਰ ਬਰਾੜ, ਦੇਵਰਾਜ, ਰਾਗਿਨੀ ਸ਼ਰਮਾ, ਗੌਤਮ ਸ਼ਰਮਾ, ਸ਼ਾਮ ਲਾਲ, ਪ੍ਰਵੀਨ ਸ਼ਰਮਾ, ਸੁਨੀਤਾ ਸ਼ਰਮਾ, ਵਰਿੰਦਰ ਸ਼ਰਮਾ, ਭਾਵਿਕਾ, ਭਾਵਿਆ, ਸੇਵਾ ਮੁਕਤ ਪੋਸਟ ਮਾਸਟਰ ਰਾਜਕੁਮਾਰ, ਬਲਵਿੰਦਰ ਕੌਰ, ਓਮ ਪ੍ਰਕਾਸ਼, ਸਾਗਰ, ਕਾਲਾ, ਸਰਵਨ ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।