ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਕੈਂਪ ’ਚ 118 ਯੂਨਿਟ ਖ਼ੂਨਦਾਨ
ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ
Publish Date: Mon, 23 Mar 2026 07:18 PM (IST)
Updated Date: Mon, 23 Mar 2026 07:19 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ ਕਲੱਬ ਦੇ ਪ੍ਰਧਾਨ ਹਨੀ ਕਾਉਣੀ, ਕਲੱਬ ਸੈਕਰੇਟਰੀ ਵਿਕਾਸ ਸ਼ੁਕਲਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਅਤੇ ਵਿਸ਼ਵ ਚੌਧਰੀ ਦੀ ਅਗਵਾਈ ’ਚ ਲਗਾਇਆ ਗਿਆ ਜਿਸ ਵਿੱਚ 118 ਯੂਨਿਟ ਬਲੱਡ ਡੋਨੇਟ ਹੋਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ. ਹਰਦੀਪ ਸਿੰਘ ਗਿੱਲ ਵਾਈਸ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਭਾਰਤ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੀਪੀਐੱਸਸੀ, ਜਗਦੀਪ ਸੰਧੂ ਫੱਤਣਵਾਲਾ ਚੇਅਰਮੈਨ ਪੰਜਾਬ ਐਗਰੋ ਫੂਡ ਐਂਡ ਕਾਰਪੋਰੇਸ਼ਨ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਸ ਮੌਕੇ ਨੌਜਵਾਨਾਂ ਨੇ ਵੱਧ ਚੜ੍ਹ ਕੇ ਖ਼ੂਨਦਾਨ ਕੀਤਾ। ਇਸ ਮੌਕੇ ਜਿਲ੍ਹਾ ਸੰਘ ਚਾਲਕ ਜਸਵਿੰਦਰ ਸ਼ਰਮਾ, ਸਹਿ ਜਿਲ੍ਹਾ ਕਾਰਿਆਵਾਹ ਪ੍ਰਦੀਪ ਧੂੜੀਆਂ, ਨਗਰ ਸਹਿ ਕਾਰਿਆਵਾਹ ਹੇਮੰਤ ਧਵਨ ਜਿਲ੍ਹਾ ਬਾਰ ਕੌਂਸਿਲ ਸੈਕਰੇਟਰੀ ਸ਼ੁਭਮ ਸ਼ਰਮਾ, ਅਨੁਰਾਗ ਸ਼ਰਮਾ, ਸੋਮਨਾਥ ਪ੍ਰਧਾਨ, ਗੁਰਪ੍ਰੀਤ ਗੋਪੀ, ਹਨੀ ਫੱਤਣਵਾਲਾ ਬਿੱਲਾ ਮੰਡੇਰ, ਬਰਜੇਸ਼ ਗੁਪਤਾ, ਮਿੰਕਲ ਬਜਾਜ, ਰਾਜਕੁਮਾਰ ਭਟੇਜਾ ਮੇਲੂ, ਪੂਜਾ ਕੱਕੜ, ਵਿਕਰਾਂਤ ਤੇਰੀਆ, ਰਜਿੰਦਰ ਭੁਜੀਆਵਾਲੇ, ਬਿੱਲੂ ਕਟਾਰੀਆ, ਕੰਵਰ ਸਿੱਧੂ, ਵਿਸ਼ਨੂੰ ਭਾਟੀਆ, ਕਪਿਲ ਧੂੜੂੀਆ, ਗੁਰਚਰਨ ਸੰਧੂ ਡੀਟੀਓ, ਹਰਮੀਤ ਮੌੜ, ਹਰਮਨ, ਮੀਤਾ, ਸਾਹਿਲ ਧੂੜੀਆ, ਗਗਨ ਮਲਵਈ, ਸਾਗਰ ਧਵਨ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਕੈਂਪ ਦੌਰਾਨ ਨੌਜਵਾਨਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਖੂਨਦਾਨ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਕਰਨ ਹਰੀਕੇ, ਨਿਤਾਜ਼ ਢਿੱਲੋਂ, ਸਹਿਬਾਜ਼ ਸੰਧੂ, ਅਜੇ ਸੰਧੂ, ਕਰਨ ਬੇਦੀ, ਵਿਸ਼ਨੂੰ ਭਾਟੀਆ, ਕਨਵਰ, ਜਸ਼ਨ, ਸ਼ਿਵਮ, ਸ਼ੈਰੀ, ਹੈਪੀ, ਅਕਾਸ਼ਦੀਪ ਸਿੰਘ, ਹਰਜੀਤ, ਸੁਖਵਿੰਦਰ ਬੱਬੂ, ਕਰਨਵੀਰ, ਰਣਵੀਰ, ਗੁਰਵਿੰਦਰ ਗੁਰੀ, ਮਾਨਵ, ਜਸ਼ਨ ਗੁਰਵਿੰਦਰ, ਸੌਰਵ, ਗੌਤਮ ਅਤੇ ਵਿਸ਼ਵ ਚੌਧਰੀ ਸ਼ਾਮਲ ਸਨ। ਪ੍ਰਬੰਧਕਾਂ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ ਅਤੇ ਸਾਡੇ ਕਲੱਬ ਦਾ ਮਕਸਦ ਲੋੜਵੰਦਾਂ ਦੀ ਮਦਦ ਕਰਨਾ ਅਤੇ ਨੌਜਵਾਨਾਂ ਨੂੰ ਸਮਾਜ ਸੇਵੀ ਕੰਮਾਂ ਨਾਲ ਜੋੜਨਾ ਹੈ।