ਗਣਤੰਤਰ ਦਿਵਸ ਮੌਕੇ ਸ਼ਹੀਦੀ ਸਮਾਰਕ ’ਤੇ ਹੋਵੇਗਾ ਸਮਾਗਮ
ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਗਣਤੰਤਰ ਦਿਵਸ ਮੌਕੇ ਸ਼ਹੀਦੀ ਸਮਾਰਕ ’ਤੇ ਹੋਵੇਗਾ ਸਮਾਗਮ
Publish Date: Sun, 25 Jan 2026 06:30 PM (IST)
Updated Date: Sun, 25 Jan 2026 06:34 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ : ਸ੍ਰੀ ਮੁਕਤਸਰ ਸਾਹਿਬ : ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਅੱਜ 26 ਜਨਵਰੀ 2026 ਨੂੰ ਸ਼ਹੀਦ ਭਗਤ ਸਿੰਘ ਚੌਕ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਜੇ ਵਾਲੀਆ ਅਤੇ ਪੀਆਰਓ ਜਗਦੀਸ਼ ਚੰਦਰ ਜੋਸ਼ੀ ਨੇ ਦੱਸਿਆ ਕਿ ਸਵੇਰੇ 10 ਵਜੇ ਬੱਚਿਆਂ ਵੱਲੋਂ ਕਵਿਤਾਵਾਂ ਤੇ ਗੀਤਾਂ ਰਾਹੀਂ ਨਮਨ ਕੀਤਾ ਜਾਵੇਗਾ। ਇਸ ਉਪਰੰਤ ਸ਼ਹੀਦਾਂ ਨੂੰ ਫੁਲਮਾਲਾਵਾਂ ਭੇਂਟ ਕਰਕੇ ਰਾਸ਼ਟਰੀ ਧਵਜ ਲਹਿਰਾਇਆ ਜਾਵੇਗਾ। ਉਨ੍ਹਾਂ ਇਲਾਕਾ ਨਿਵਾਸੀ, ਸਮਾਜਿਕ, ਰਾਜਨੀਤਕ, ਗੈਰ ਰਾਜਨੀਤਕ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ 26 ਜਨਵਰੀ (ਦਿਨ ਸੋਮਵਾਰ) ਸਵੇਰੇ 10 ਵਜੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਥਿਤ ਸ਼ਹੀਦੀ ਸਮਾਰਕ ਤੇ ਇੱਕਠੇ ਹੋਣ। ਸ਼ਹੀਦਾਂ ਨੂੰ ਨਮਨ ਕਰਕੇ ਦੇਸ਼ ਦੇ ਗਣਤੰਤਰ ਦਿਵਸ ਦੇ ਸੰਵਿਧਾਨ ’ਚ ਨਿਸ਼ਠਾਵਾਨ ਹੋਣ ਦਾ ਪ੍ਰਣ ਕਰੀਏ।