ਕੁਸ਼ਟ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ
ਸੇਵਾ ਭਾਰਤੀ ਵੱਲੋਂ ਕੁਸ਼ਟ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ
Publish Date: Mon, 16 Mar 2026 03:53 PM (IST)
Updated Date: Mon, 16 Mar 2026 03:55 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੇਵਾ ਭਾਰਤੀ ਵੱਲੋਂ ਗੁਲਸ਼ਣ ਕੁਮਾਰ ਦੀ ‘ਸੰਪਰਪਣ ਸੰਸਥਾ’ ਦੇ ਸਹਿਯੋਗ ਨਾਲ ਕੁਸ਼ਟ ਆਸ਼ਰਮ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ। ਸੰਪਰਪਣ ਸੰਸਥਾ ਦੇ ਡਾਕਟਰ ਨੇ ਕੁਸ਼ਟ ਆਸ਼ਰਮ ’ਚ ਰਹਿ ਰਹੇ ਮਰੀਜ਼ਾਂ ਦੀ ਪੱਟੀਆਂ ਕੀਤੀਆਂ। ਇਸ ਕੈਂਪ ’ਚ ਸਾਬਕਾ ਐਮਐਲਏ ਭਾਈ ਹਰਨਿਰਪਾਲ ਸਿੰਘ ਕੁੱਕੂ ਵਿਸ਼ੇਸ਼ ਤੌਰ ’ਤੇ ਆਏ। ਸੰਸਥਾ ਵੱਲੋਂ ਕੁਸ਼ਟ ਆਸ਼ਰਮ ਨੂੰ ਲਈ ਪੱਟੀਆਂ ਅਤੇ ਦਵਾਈਆਂ ਦਿੱਤੀਆਂ ਗਈਆਂ। ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਮਾਨ ਸਤਿਕਾਰ ਕੀਤਾ ਗਿਆ। ਇਸ ਮੌਕੇ ਕਾਲੀ ਸ਼ਰਮਾ, ਅਸ਼ੋਕ ਕਾਲੜਾ, ਰੌਬਿਨ, ਅਨਿਲ ਸਿੰਗਲਾ ਸੁਰਿੰਦਰ ਧਵਨ, ਧਰੁਵ, ਅਨੁਰਾਗ ਸ਼ਰਮਾ ਰਾਹੁਲ ਅਤੇ ਨਰਿੰਦਰ ਹਾਜ਼ਰ ਸਨ।