ਦਰਸ਼ਨ ਅਰੋੜਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਸੇਵਾ ਨਿਯਮਾਂ ਦੇ ਮਾਹਰ ਦਰਸ਼ਨ ਅਰੋੜਾ ਸਵਰਗਵਾਸ : ਢੋਸੀਵਾਲ
Publish Date: Sat, 17 Jan 2026 03:42 PM (IST)
Updated Date: Sat, 17 Jan 2026 03:42 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਸੇਵਾ ਨਿਯਮਾਂ ਦੇ ਮਾਹਰ ਅਤੇ ਮਿੰਨੀ ਸੀ.ਐੱਸ.ਆਰ. ਵਜੋਂ ਜਾਣੇ ਜਾਂਦੇ ਸਥਾਨਕ ਕੱਚਾ ਥਾਂਦੇਵਾਲਾ ਰੋਡ ਨਿਵਾਸੀ, ਸਿੱਖਿਆ ਵਿਭਾਗ ’ਚੋਂ ਸੇਵਾ ਮੁਕਤ ਜਿਲ੍ਹਾ ਪ੍ਰਬੰਧਕੀ ਅਫਸਰ ਦਰਸ਼ਨ ਲਾਲ ਅਰੋੜਾ (83) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਸਮੇਤ ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ, ਚੌ. ਬਲਬੀਰ ਸਿੰਘ, ਸੁਖਮੰਦਰ ਸਿੰਘ ਬੇਦੀ, ਸ਼ੈਲਜਾ ਚੌਧਰੀ ਅਤੇ ਸੀਨੀਅਰ ਮੈਂਬਰ, ਭਾਜਪਾ ਆਗੂ ਅਤੇ ਸਥਾਨਕ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਵਿੰਦਰ ਕਟਾਰੀਆ ਨੇ ਸਵ. ਅਰੋੜਾ ਦੇ ਗ੍ਰਹਿ ਵਿਖੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦਰਸ਼ਨ ਅਰੋੜਾ ਨਮਿਤ ਅੰਮ੍ਰਿਤਬਾਣੀ ਸਤਿਸੰਗ ਤੇ ਅੰਤਿਮ ਅਰਦਾਸ 20 ਜਨਵਰੀ ਦਿਨ ਮੰਗਲਵਾਰ ਨੂੰ ਸਥਾਨਕ ਮਲੋਟ ਰੋਡ ਸਥਿਤ ਅਜਮੇਰ ਪੈਲੇਸ ਵਿਖੇ ਬਾਦ ਦੁਪਹਿਰ ਦੇ 1 ਤੋਂ 2 ਵਜੇ ਤੱਕ ਹੋਵੇਗੀ।