ਨਸ਼ੇ ਦੇਣ ਵਾਲਾ ਦੋਸਤ ਨਹੀਂ ਹੋ ਸਕਦਾ
ਜੀਜੀਐਸ ਲਾਅ ਕਾਲਜ ਗਿੱਦੜਬਾਹਾ ਵਿਖੇ ਨਸ਼ਿਆਂ ਤੇ ਕਰਵਾਇਆ ਸੈਮੀਨਾਰ
Publish Date: Wed, 07 Jan 2026 04:54 PM (IST)
Updated Date: Wed, 07 Jan 2026 04:57 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗੁਰੂ ਗੋਬਿੰਦ ਸਿੰਘ ਲਾਅ ਕਾਲਜ ਗਿੱਦੜਬਾਹਾ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ‘ਨੌਜਵਾਨਾਂ ਵਿੱਚ ਨਸ਼ਿਆਂ ਦੀ ਫੈਲ ਰਹੀ ਪ੍ਰਵਿਰਤੀ ਦੀ ਮਨਾਹੀ ਅਤੇ ਨਿਯੰਤਰਣ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ। ਰਾਜ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਮੁਕਤਸਰ ਸਾਹਿਬ, ਹਿਮਾਂਸ਼ੂ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਤਰਨਜੀਤ ਸਿਮਰਾ, ਐਡੀਸ਼ਨਲ ਸਿਵਲ ਜੱਜ, ਸੀਨੀਅਰ ਡਿਵੀਜ਼ਨ ਗਿੱਦੜਬਾਹਾ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਬੱਚਿਆਂ ਨੂੰ ਨਸ਼ਿਆਂ ਦੀ ਸਮਾਜਿਕ ਬੁਰਾਈ ਵਿਰੁੱਧ ਸੁਚੇਤ ਕੀਤਾ। ਸੈਸ਼ਨ ਜੱਜ ਰਾਜਕੁਮਾਰ ਗਰਗ ਨੇ ਬੱਚਿਆਂ ਨੂੰ ਦੱਸਿਆ ਕਿ ਨਸ਼ਿਆਂ ਦਾ ਸੇਵਨ ਨਾ ਸਿਰਫ਼ ਸਰੀਰ ਨੂੰ ਤਬਾਹ ਕਰਦੀ ਹੈ ਬਲਕਿ ਸਮਾਜ ਦੇ ਤਾਣੇ-ਬਾਣੇ ਨੂੰ ਵੀ ਤਬਾਹ ਕਰ ਦਿੰਦੀ ਹੈ। ਇਸ ਮੌਕੇ ਸੀ.ਜੇ.ਐਮ ਹਿਮਾਂਸ਼ੂ ਅਰੋੜਾ ਨੇ ਬੱਚਿਆਂ ਨੂੰ ਦੱਸਿਆ ਕਿ ਜੇਕਰ ਅਸੀਂ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦੇ ਹਾਂ, ਤਾਂ ਸਾਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਣਾ ਚਾਹੀਦਾ ਹੈ। ਐਡੀਸ਼ਨਲ ਸਿਵਲ ਜੱਜ ਤਰਨਜੀਤ ਸਿਮਰਾ ਨੇ ਦੱਸਿਆ ਕਿ ਜੋ ਕੋਈ ਵੀ ਨਸ਼ੇ ਦਿੰਦਾ ਹੈ ਉਹ ਦੋਸਤ ਨਹੀਂ ਹੋ ਸਕਦਾ। ਕਿਸੇ ਦੇ ਪ੍ਰਭਾਵ ਦਾ ਸ਼ਿਕਾਰ ਨਾ ਬਣੋ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਬਾਰੇ ਸੂਚਿਤ ਕਰੋ। ਇਸ ਮੌਕੇ ਵਕੀਲ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਨਸ਼ਿਆਂ ਦੀ ਬੁਰਾਈ ਨਾਲ ਲੜਨ ਲਈ ਪੂਰੇ ਸਮਾਜ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਬੁਰਾਈ ਨੂੰ ਖ਼ਤਮ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਸਤਬੀਰ ਸਿੰਘ ਔਲਖ ਨੇ ਬੱਚਿਆਂ ਨੂੰ ਦੱਸਿਆ ਕਿ ਨਸ਼ਿਆਂ ਦਾ ਕਹਿਰ ਸਿਰਫ਼ ਮੁੰਡਿਆਂ ਵਿੱਚ ਹੀ ਨਹੀਂ ਸਗੋਂ ਕੁੜੀਆਂ ’ਚ ਵੀ ਫੈਲ ਰਿਹਾ ਹੈ ਨਸ਼ਾ ਨਾ ਸਿਰਫ਼ ਸਿੱਖਿਆ ’ਚ ਸਗੋਂ ਸਮਾਜ ਦੇ ਵਿਕਾਸ ਵਿੱਚ ਵੀ ਰੁਕਾਵਟ ਪਾ ਰਿਹਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਆਰਪੀ ਵਰਮਾ ਨੇ ਕਿਹਾ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਅਤੇ ਅਸੀਂ ਆਪਣੇ ਮਾਪਿਆਂ ਨੂੰ ਦੁੱਖ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ ਅਤੇ ਅਸੀਂ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹੀਏ। ਇਸ ਸਮਾਗਮ ਦੀ ਮੇਜ਼ਬਾਨੀ ਸਹਾਇਕ ਪ੍ਰੋਫੈਸਰ ਸ਼ਾਲਿਨੀ ਨੇ ਕੀਤੀ। ਸੱਭਿਆਚਾਰਕ ਪ੍ਰੋਗਰਾਮ ਇੰਚਾਰਜ ਮਿੱਕੀ ਗੁਪਤਾ ਅਤੇ ਡਾ. ਵੀਰਪਾਲ ਦੀ ਅਗਵਾਈ ਹੇਠ ਨਸ਼ਿਆਂ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ ਗਿਆ ਅਤੇ ਲੋਕ ਅਦਾਲਤ ਲਗਾਈ ਗਈ, ਜਿਸ ’ਚ ਸਵਨੀਤ ਅਤੇ ਤਮੰਨਾ ਨੇ ਹਿੱਸਾ ਲਿਆ। ਇਸਤੋਂ ਇਲਾਵਾ, ਸੋਲੋ ਅਤੇ ਗਰੁੱਪ ਡਾਂਸ ਪੇਸ਼ਕਾਰੀਆਂ ਕੀਤੀਆਂ। ਅੰਤ ’ਚ ਕੈਂਪਸ ਡਾਇਰੈਕਟਰ ਕਰਨਲ ਸੁਧਾਂਸ਼ੂ ਆਰੀਆ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਨਰਲ ਸਕੱਤਰ ਗੁਰਚਰਨ ਸਿੰਘ, ਡਾ. ਆਰਕੇ ਉੱਪਲ, ਬੀ ਐਡ ਕਾਲਜ ਦੇ ਪ੍ਰਿੰਸੀਪਲ ਗੁਰਮੇਲ ਸਿੰਘ ਅਤੇ ਸਾਰੇ ਸਟਾਫ ਮੈਂਬਰ ਹਾਜ਼ਰ ਸਨ।