ਮਿਮਿਟ ਵਿਖੇ ਡਿਜੀਟਲ ਫੋਰੈਨਸਿਕ ਵਿਸ਼ੇ ’ਤੇ ਕਰਵਾਇਆ ਸੈਮੀਨਾਰ
ਮਿਮਿਟ ਮਲੋਟ ਦੇ ਆਈਟੀ ਵਿਭਾਗ ਵੱਲੋਂ ਡਿਜੀਟਲ ਫੋਰੈਨਸਿਕ ਵਿਸ਼ੇ ਉੱਪਰ ਕਰਵਾਇਆ ਸੈਮੀਨਾਰ
Publish Date: Sat, 18 Apr 2026 04:14 PM (IST)
Updated Date: Sat, 18 Apr 2026 04:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨੋਲੋਜੀ (ਮਿਮਿਟ) ਵਿਖੇ ਇਨਫਰਮੇਸ਼ਨ ਟੈਕਨੋਲੋਜੀ ਵਿਭਾਗ ਵੱਲੋਂ ਡਿਜਟਲ ਫਰੈਂਸੀਕ ਤੇ ਆਰਟੀਫਿਸ਼ਅਲ ਇੰਟੈਲੀਜਂਸੀ ਵਿਸ਼ੇ ਨਾਲ ਸਬੰਧਿਤ ਸੈਮੀਨਾਰ ਕਰਵਾਇਆ ਗਿਆ l ਆਈਟੀ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਇੰਟਰਨੈਟ ਦੇ ਯੁੱਗ ਵਿੱਚ ਸਭ ਤੋਂ ਵੱਧ ਫੇਕ ਫੋਟੋਆਂ ਅਤੇ ਫੇਕ ਵੀਡੀਓਜ ਕਾਰਨ ਬਹੁਤ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਣਸੁਖਾਵੀਆਂ ਘਟਨਾਵਾਂ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਜਿੰਨਾ ਟੂਲਸ ਅਤੇ ਤਕਨੀਕਾਂ ਦਾ ਪਤਾ ਹੋਣਾ ਚਾਹੀਦਾ ਹੈ, ਉਨ੍ਹਾਂ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਨਵਦੀਪ ਕਵਲ ਵੱਲੋਂ ਇੱਕ ਸੈਮੀਨਾਰ ਦਿੱਤਾ ਗਿਆl ਡਾ. ਨਵਦੀਪ ਕਵਲ ਨੇ ਵਿਦਿਆਰਥੀਆਂ ਨੂੰ ਡੀਪ ਫੇਕ ਵੀਡੀਓ ਬਾਰੇ ਵੀ ਵਿਸਥਾਰ ਨਾਲ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਡਾ. ਨਵਦੀਪ ਤੋਂ ਇਸ ਤਰ੍ਹਾਂ ਦੀਆਂ ਵੀਡੀਓਜ ’ਚੋਂ ਫਰੇਮ ਐਡੀਟਿੰਗ ਕਰਨ ਬਾਰੇ ਅਤੇ ਉਨ੍ਹਾਂ ਨੂੰ ਸਹੀ ਅਤੇ ਗਲਤ ਵੀਡੀਓ ਦੀ ਜਾਂਚ ਕਰਨ ਲਈ ਫਰੈਂਸਿਕ ਟੂਲਾਂ ਬਾਰੇ ਵੀ ਜਾਣਕਾਰੀ ਲਈ। ਇਸ ਮੌਕੇ ਸੰਸਥਾ ਤੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇਸਨੂੰ ਇਨਫਰਮੇਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਏ ਗਏ ਇਸ ਅਤੀ ਆਧੁਨਿਕ ਸੈਮੀਨਾਰ ਲਈ ਵਧਾਈ ਦਿੱਤੀ। ਇਸ ਮੌਕੇ ਆਈਟੀ ਵਿਭਾਗ ਦੇ ਡਾ. ਵਿਕਾਸ ਸਿੰਗਲਾ, ਡਾ. ਨਵਦੀਪ ਲਤਾ, ਇੰਜ ਗੁਰਪ੍ਰੀਤ ਸਿੰਘ ਸੋਨੀ ਅਤੇ ਵੱਖ-ਵੱਖ ਵਿਦਿਆਰਥੀ ਸ਼ਾਮਿਲ ਹੋਏ।