ਐੱਲਡੀਆਰ ਕੌਨਵੈਂਟ ਸਕੂਲ ’ਚ ਨਵੀਂ ਸਿੱਖਿਆ ਨੀਤੀ ਤਹਿਤ ਸੈਮੀਨਾਰ ਕਰਵਾਇਆ
ਐੱਲਡੀਆਰ ਕੌਨਵੈਂਟ ਸਕੂਲ ’ਚ ਨਵੀਂ ਸਿੱਖਿਆ ਨੀਤੀ ਦੇ ਤਹਿਤ ਸੈਮੀਨਾਰ ਕਰਵਾਇਆ
Publish Date: Sat, 25 Apr 2026 05:42 PM (IST)
Updated Date: Sat, 25 Apr 2026 05:46 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਐੱਲਡੀਆਰ ਕੌਨਵੈਂਟ ਸਕੂਲ ’ਚ ਸੀਬੀਐੱਸਈ ਵੱਲੋਂ ਨਵੀਂ ਸਿੱਖਿਆ ਨੀਤੀ ਤਹਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਕਈ ਸਕੂਲਾਂ ਜਿਵੇਂ ਕਿ ਐੱਲਡੀਆਰ ਕੌਨਵੈਂਟ ਸਕੂਲ, ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਡੇਰਾ ਭਾਈ ਮਸਤਾਨ ਅਤੇ ਪੰਜਾਬ ਪਬਲਿਕ (ਲੱਖੇਵਾਲੀ) ਸਕੂਲ ਦੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜਵਾਹਰ ਨਵੋਦਿਆ ਵਿਦਿਆਲਾ ਤੋਂ ਡਾ. ਸੰਦੀਪ ਪੌਲ ਅਤੇ ਡੇਰਾ ਭਾਈ ਮਸਤਾਨ ਤੋਂ ਮੁਨੀਸ਼ ਚੋਪੜਾ ਸਨ। ਇਸ ਸੈਮੀਨਾਰ ’ਚ ਸਿੱਖਿਆ ਦੀ ਮਹੱਤਤਾ ਬਾਰੇ ਦੱਸਿਆ ਗਿਆ ਅਤੇ ਇਸ ਨਾਲ ਸਬੰਧਿਤ ਕਈ ਸਰਗਰਮੀਆਂ ਕਰਵਾਈਆਂ ਗਈਆਂ। ਸਾਰੇ ਹੀ ਅਧਿਆਪਕਾਂ ਨੇ ਇਸ ਸੈਮੀਨਾਰ ’ਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਡਾ. ਸੰਦੀਪ ਅਤੇ ਮੁਨੀਸ਼ ਚੋਪੜਾ ਨੇ ਸਾਰੇ ਅਧਿਆਪਕਾਂ ਨਾਲ ਸਿੱਖਿਆ ਦੀ ਨਵੀਂ ਨੀਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਚੇਅਰਮੈਨ ਅਜੇ ਅਰੋੜਾ ਅਤੇ ਪ੍ਰਿੰਸੀਪਲ ਗੁੰਜਨ ਵੀ ਮੌਜੂਦ ਸਨ। ਚੇਅਰਮੈਨ ਅਤੇ ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।