ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਸੈਮੀਨਾਰ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਸੈਮੀਨਾਰ
Publish Date: Fri, 20 Mar 2026 05:41 PM (IST)
Updated Date: Fri, 20 Mar 2026 05:43 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਮਾਤਾ ਮਿਸ਼ਰੀ ਦੇਵੀ ਡੀਏਵੀ ਕਾਲਜ ਗਿੱਦੜਬਾਹਾ ਦੇ ਇਤਿਹਾਸ ਵਿਭਾਗ ਵੱਲੋਂ ਪ੍ਰੋ. ਰਾਮ ਸ਼ਰਨ ਮੁਖੀ ਇਤਿਹਾਸ ਵਿਭਾਗ, ਪ੍ਰੋ. ਜਸਵਿੰਦਰ ਬਾਘਲਾ ਅਤੇ ਪ੍ਰੋ. ਰੋਮਨ ਕੁਮਾਰ ਦੀ ਅਗਵਾਈ ਹੇਠ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਡਾ. ਮਨਜੀਤ ਸਿੰਘ ਮੁਖੀ ਇਤਿਹਾਸ ਵਿਭਾਗ ਐਸਡੀ ਕਾਲਜ ਬਰਨਾਲਾ ਬਤੌਰ ਮੁੱਖ ਮਹਿਮਾਨ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਾਲਜ ਦੇ ਵਿਦਿਆਰਥੀਆਂ ਨਾਲ ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ਅਤੇ ਐਸਡੀ ਕਾਲਜ ਬਰਨਾਲਾ ਵਿਚਕਾਰ ਇੱਕ ਐਮਓਯੂ ਦਸਤਖਤ ਹੋਏ ਹਨ। ਇਸ ਐਮਓਯੂ ਦੇ ਅੰਤਰਗਤ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੁਆਰਾ ਦਿੱਤੇ ਗਏ ਬਲੀਦਾਨ ਨੂੰ ਯਾਦ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਚੰਦਰ ਪ੍ਰਕਾਸ਼ ਨੇ ਵਿਦਿਆਰਥੀਆਂ ਨੂੰ ਇਨਕਲਾਬ ਜਿੰਦਾਬਾਦ ਦੇ ਸਹੀ ਅਰਥਾਂ ਤੋਂ ਜਾਣੂ ਕਰਵਾਉਂਦਿਆਂ ਭਗਤ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਡਾ. ਮਨਜੀਤ ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਅਤੇਵਿਦਿਆਰਥੀਆਂ ਨੂੰ ਕਿਤਾਬਾਂ ਭੇਂਟ ਕੀਤੀਆਂ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਨੇ ਜਿੱਥੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸੋਚ ਨੂੰ ਅਪਣਾਉਣ ਦਾ ਸੁਨੇਹਾ ਵੀ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਵਿੰਦਰ ਬਾਘਲਾ ਦੁਆਰਾ ਨਿਭਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਅਤੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਦੇਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਸਤਮੇਲ ਕੌਰ, ਪ੍ਰੋਫੈਸਰ ਸੰਦੀਪ ਸਿੰਘ, ਪ੍ਰੋਫੈਸਰ ਅਰਸ਼ ਸਿੰਘ, ਪ੍ਰੋਫੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਹਰਦੀਪ ਕੌਰ, ਪ੍ਰੋਫੈਸਰ ਮਿਊਰੀ, ਪ੍ਰੋਫੈਸਰ ਸਰਬਜੀਤ ਕੌਰ ,ਪ੍ਰੋਫੈਸਰ ਸੁਖਪ੍ਰੀਤ ਕੌਰ ,ਪ੍ਰੋਫੈਸਰ ਜਸਵਿੰਦਰ ਸਿੰਘ, ਰਿੰਕੂਆਦੀਵਾਲ ਵਾਤਾਵਰਨ ਪ੍ਰੇਮੀ, ਰਵੀ ਕੁਮਾਰ, ਵਿਨੋਦ ਕੁਮਾਰ, ਸ੍ਰੀਮਤੀ ਇੰਦੂਰਾਣੀ ਸਟਾਫ ਮੈਂਬਰ ਹਾਜ਼ਰ ਸਨ।