ਮਿਮਿਟ ’ਚ ਐੱਨਐੱਸਐੱਸ ਯੂਨਿਟ ਨੇ ਕਰਵਾਇਆ ਨਸ਼ਿਆਂ ਵਿਰੁੱਧ ਸੈਮੀਨਾਰ
ਮਿਮਿਟ,ਐਨਐਸਐਸ ਯੂਨਿਟ ਵੱਲੋਂ ਕਰਵਾਇਆ ਨਸ਼ਿਆਂ ਵਿਰੁੱਧ ਸੈਮੀਨਾਰ
Publish Date: Tue, 31 Mar 2026 03:37 PM (IST)
Updated Date: Tue, 31 Mar 2026 03:40 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਮਲੋਟ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਦੇ ਐਨਐਨਐਸ ਵਿੰਗ ਵੱਲੋਂ ਸੰਸਥਾ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ। ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਡਾ. ਹਰਕੀਰਤ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ’ਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਸਟੀਕ ਜਾਣਕਾਰੀ ਪਹੁੰਚਾਉਣ ਦੇ ਉਪਰਾਲੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੰਦਗੀ ਜਿੰਦਾਬਾਦ, ਨਸ਼ੇ ਨੂੰ ਨਾਂਹ ਅਤੇ ਜਿੰਦਗੀ ਨੂੰ ਹਾਂ, ਮੁਹਿੰਮ ਤਹਿਤ ਇਕ ਸੈਮੀਨਾਰ ਸੰਸਥਾ ਵਿਖੇ ਲਗਾਇਆ ਗਿਆ। ਇਸ ਪ੍ਰੋਗਰਾਮ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਐੱਨਜੀਓ ਮੈਂਬਰ ਡਾ. ਇੰਦਰਵੀਰ ਕੌਰ, ਰੁਪਿੰਦਰਜੀਤ ਸਿੰਘ ਅਤੇ ਨਰਵੀਰ ਸਿੰਘ ਗਿੱਲ ਨੇ ਮੁੱਖ ਬੁਲਾਰਿਆਂ ਵਜੋਂ ਸ਼ਿਰਕਤ ਕਰਕੇ ਨਸ਼ੇ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਬੁਲਾਰਿਆਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਾ ਕਰਨ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਮਿਮਿਟ ਡਰੱਗ ਫ੍ਰੀ ਕੈਪਸ ਹੈ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਸੰਸਥਾ ’ਚ ਸਮੇਂ-ਸਮੇਂ ਸਿਰ ਸਭਿਆਚਾਰਕ, ਖੇਡਾਂ, ਵੱਖ-ਵੱਖ ਕੰਪਨੀਆਂ ਦੇ ਪੋ੍ਗਰਾਮ ਕਰਵਾਏ ਜਾਂਦੇ ਹਨ। ਪ੍ਰੋਗਰਾਮ ਦੇ ਅਖੀਰ ’ਚ ਡਾ. ਭੁੱਲਰ ਵੱਲੋਂ ਆਏ ਹੋਏ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਜਾਗਰੂਕਤਾ ਪੋ੍ਗਰਾਮਾਂ ਨਾਲ ਕਈ ਜਿੰਦਗੀਆਂ ਬਚ ਰਹੀਆਂ ਹਨ। ਪ੍ਰੋਗਰਾਮ ਦੇ ਅੰਤ ’ਚ ਸੰਸਥਾ ਵੱਲੋਂ ਆਏ ਹੋਏ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪੋ੍ਗਰਾਮ ਨੂੰ ਸਚੁਜੇ ਢੰਗ ਨਾਲ ਕਰਵਾਉਣ ਲਈ ਸੰਸਥਾ ਦੇ ਡਾਇਰੈਕਟਰ ਡਾ ਭੁੱਲਰ ਨੇ ਐਨਐਸਐਸ ਵਿੰਗ ਦੇ ਪ੍ਰੋਗਰਾਮ ਅਫਸਰ ਡਾ. ਹਰਕੀਰਤ ਸਿੰਘ ਬਰਾੜ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ।