ਬੱਚਿਆਂ ਨੂੰ ਦੋਸਤ ਬਣਕੇ ਸਮਝਾਉਣਾ ਚਾਹੀਦਾ : ਪ੍ਰਿੰ. ਪਰਮਜੀਤ ਕੌਰ
ਸਿੱਖਿਆਂ ਕ੍ਰਾਂਤੀ ਤਹਿਤ ਪਿੰਡ ਚੱਕ ਦੂਹੇ ਵਾਲਾ ਦੇ ਸਕੂਲ ’ਚ ਕਰਵਾਈ ਦੂਸਰੀ ਵਰਕਸ਼ਾਪ
Publish Date: Sun, 08 Feb 2026 04:28 PM (IST)
Updated Date: Sun, 08 Feb 2026 04:32 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮੁਕਤਸਰ ਸਾਹਿਬ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਕ ਦੂਹੇਵਾਲਾ ਵਿਖੇ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ’ਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮਾਪਿਆਂ ਦੀ ਦੂਸਰੀ ਵਰਕਸ਼ਾਪ ਕਰਵਾਈ ਗਈ, ਜਿਸ ’ਚ ਘਰ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਸਹਾਇਤਾ ਉਨ੍ਹਾਂ ਦੀ ਪ੍ਰੀਖਿਆਵਾਂ ਦੀ ਤਿਆਰੀ ’ਚ ਕਿਵੇਂ ਮੱਦਦ ਕਰ ਸਕਦੀ ਹੈ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਰਕਸ਼ਾਪ ਦਾ ਨਾਮ ‘ਪ੍ਰੀਖਿਆ ਦੀ ਤਿਆਰੀ, ਸਾਂਝੀ ਜੁੰਮੇਵਾਰੀ’ ਰੱਖਿਆ ਗਿਆ। ਪ੍ਰਿੰਸੀਪਲ ਪਰਮਜੀਤ ਕੌਰ ਨੇ ਬੱਚਿਆਂ ਦੇ ਮਾਪਿਆਂ ਬੱਚਿਆਂ ਦੀ ਕਾਰਗੁਜ਼ਾਰੀ ਅਤੇ ਬੱਚਿਆਂ ਦੇ ਵਧੀਆਂ ਨਤੀਜੇ ਲਿਆਉਣ ਸਬੰਧੀ ਪ੍ਰੇਰਿਤ ਕੀਤਾ। ਬੱਚਿਆਂ ਦੇ ਮਾਪਿਆਂ ਨੂੰ ਸਕੂਲ ’ਚ ਹਾਜ਼ਰੀ ਯਕੀਨੀ ਬਣਾਉਣ ਲਈ ਅਤੇ ਘਰ ’ਚ ਸੁਖਾਵਾਂ ਮਾਹੌਲ ਦੇਣ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਪੀਪੀਟੀ ਅਤੇ ਵੀਡੀਓ ਦੇ ਮਾਧਿਅਮ ਰਾਹੀਂ ਮਾਪਿਆਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ। ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਨੇ ਮਾਪਿਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੇਪਰਾਂ ਦੇ ਦਿਨਾਂ ’ਚ ਬੱਚੇ ਦੀ ਸਕੂਲ ਅਤੇ ਘਰ ਵਿੱਚ ਸਿੱਖਿਆ ’ਚ ਮੱਦਦ ਕਰਨ ਲਈ ਮਾਪਿਆਂ ਦੀ ਭੂਮਿਕਾ ਅਹਿਮ ਜੁੰਮੇਵਾਰੀ ਨਿਭਾਉਂਦੀ ਹੈ। ਇਸ ਮੌਕੇ ਉਨ੍ਹਾਂ ਬੱਚਿਆਂ ਦੇ ਦੋਸਤ ਬਣਕੇ ਬੱਚਿਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਦੀਪ ਕਾਠਪਾਲ ਲੈਕਚਰਾਰ ਪੰਜਾਬੀ, ਸੰਜੀਵ ਕੁਮਾਰ ਲੈਕ. ਹਿਸਟਰੀ, ਰਾਜੇਸ਼ ਕੁਮਾਰ ਲੈਕ. ਅੰਗਰੇਜ਼ੀ, ਸੁਰਿੰਦਰ ਪਾਲ ਲੈਕ. ਰਾਜਨੀਤੀ ਸਾਸ਼ਤਰ, ਹਰਦੀਪ ਸਿੰਘ ਲੈਕ. ਫਿਜ਼ੀਕਲ ਐਜੁਕੇਸ਼ਨ, ਗਗਨਦੀਪ ਕੌਰ ਸਾਇੰਸ ਮਿਸਟ੍ਰੈਸ, ਰੇਣੂ ਬਾਲਾ, ਸੁਮਨ ਰਾਣੀ, ਜਸਮੀਤ ਕੌਰ ਮਨਪ੍ਰੀਤ ਕੌਰ, ਸ਼ਿਵਾਲੀ ਗਰੋਵਰ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਸਰਬਜੀਤ ਸਿੰਘ, ਗੁਰਇਕਬਾਲ ਸਿੰਘ, ਗੁਰਬਾਜ ਸਿੰਘ ਅਤੇ ਗੁਰਮੀਤ ਸਿੰਘ ਕੈਂਪਸ ਮੈਨੇਜ਼ਰ ਤੇ ਬੱਚਿਆਂ ਦੇ ਮਾਪੇ ਮੌਜੂਦ ਸਨ।