ਦੋਦਾ ਵਿਖੇ ਦੂਜਾ ਦੋ ਰੋਜ਼ਾ ਵਿਸਾਖੀ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
ਦੋਦਾ ਵਿਖੇ ਦੂਜਾ ਦੋ ਰੋਜ਼ਾ ਵਿਸਾਖੀ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸ਼ੁਰੂ
Publish Date: Mon, 13 Apr 2026 04:52 PM (IST)
Updated Date: Mon, 13 Apr 2026 04:55 PM (IST)

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਟੂਰਨਾਮੈਂਟ ਪ੍ਰਬੰਧਕ ਕਮੇਟੀ ਦੋਦਾ ਵੱਲੋਂ ਐਨਆਰਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ‘ਧੰਨ ਧੰਨ ਡੇਰਾ ਬਾਬਾ ਧਿਆਨ ਦਾਸ ਜੀ’ ਦੇ ਖੇਡ ਗਰਾਊਂਡ ਵਿਖੇ ਦੂਜਾ ਕਬੱਡੀ ਅਤੇ ਰੱਸਾਕੱਸੀ ਦੋ ਰੋਜ਼ਾ ਵਿਸਾਖੀ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ। ਖੇਡ ਮੇਲੇ ਦਾ ਆਗਾਜ਼ ਇਲਾਹੀ ਅਰਦਾਸ ਉਪਰੰਤ ਬਾਬਾ ਅਮਰ ਸਿੰਘ, ਧਾਰਮਿਕ ਆਗੂਆਂ ਅਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਮੇਲੇ ਦੇ ਪਹਿਲੇ ਦਿਨ ਸਭ ਤੋਂ ਪਹਿਲਾਂ ਬੱਚਿਆਂ ਦੇ 35 ਕਿਲੋ ਭਾਰ ਵਰਗ ਦੇ ਦਿਲਚਸਪ ਮੁਕਾਬਲੇ ਕਰਵਾਏ ਗਏ। ਖੇਡ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਖ਼ਾਸ ਤੌਰ ’ਤੇ ਮੈਡੀਕਲ ਸੇਵਾਵਾਂ ਲਈ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ ਦੋਦਾ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਇਸ ਮੌਕੇ ਸਰਪੰਚ ਭਾਗ ਸਿੰਘ, ਚੇਅਰਮੈਨ ਅਮਰੀਕ ਸਿੰਘ ਵਕੀਲ ਬਰਾੜ, ਪੰਚ ਬੋਹੜ ਸਿੰਘ ਖਾਲਸਾ, ਸਰਦੂਲ ਸਿੰਘ ਮੈਂਬਰ, ਜਗਮੋਹਨ ਸਿੰਘ ਬਰਾੜ ਮੈਂਬਰ, ਸੁਖਦੇਵ ਸਿੰਘ ਮੈਂਬਰ, ਜੱਗਾ ਸਿੰਘ ਮੈਂਬਰ, ਰੇਸ਼ਮ ਸਿੰਘ ਮੈਂਬਰ, ਚੇਅਰਮੈਨ ਜਗਦੀਸ ਕਟਾਰੀਆ, ਸੁਖਪਾਲ ਸਿੰਘ ਬਰਾੜ ਪ੍ਰਧਾਨ, ਗੁਰਮੇਲ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਹਰਦੇਵ ਸਿੰਘ ਮੈਂਬਰ, ਬਲਵਿੰਦਰ ਸਿੰਘ ਸਾਬਕਾ ਐਮਡੀ, ਅੰਮ੍ਰਿਤਪਾਲ ਬਰਾੜ, ਤੇਜ਼ਾ ਸਿੰਘ ਬਰਾੜ, ਡਾ ਗੁਰਮੀਤ ਸਿੰਘ ਗਿੱਲ ਤੇ ਸਮੂਹ ਪ੍ਰਬੰਧਕ ਕਮੇਟੀ ਦੋਦਾ ਤੇ ਖਿਡਾਰੀ ਵੱਡੀ ਗਿਣਤੀ ’ਚ ਹਾਜ਼ਰ ਸਨ।