ਦਾਨ ਕੀਤਾ ਖ਼ੂਨ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਬਚਾਅ ਸਕਦੈ : ਬਿੰਟਾ ਅਰੋੜਾ
ਜੈ ਮਾਤਾ ਵੈਸ਼ਨੋ ਦੇਵੀ ਸੇਵਾ ਸਮਿਤੀ ਗਿੱਦੜਬਾਹਾ ਵੱਲੋਂ ਦੂਸਰਾ ਵਿਸ਼ਾਲ ਖੂਨਦਾਨ ਕੈਂਪ
Publish Date: Sun, 15 Mar 2026 03:33 PM (IST)
Updated Date: Sun, 15 Mar 2026 03:36 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੀ ਧਾਰਮਿਕ ਅਤੇ ਸਮਾਜਸੇਵੀ ਸੰਸਥਾ ਜੈ ਮਾਤਾ ਵੈਸ਼ਨੋ ਦੇਵੀ ਸੇਵਾ ਸਮਿਤੀ ਵੱਲੋਂ ਸਮਿਤੀ ਦੇ ਪ੍ਰਧਾਨ ਪੁਨੀਤ ਕਟਾਰੀਆ ਦੀ ਪ੍ਰਧਾਨਗੀ ਹੇਠ ਅੱਜ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਨੇੜੇ ਬੱਸ ਸਟੈਂਡ ਗਿੱਦੜਬਾਹਾ ਵਿਖੇ ਦੂਸਰਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਮੁੰਜਾਲ ਬਿੰਟਾ ਅਰੋੜਾ ਨੇ ਕਿਹਾ ਕਿ ਦਾਨ ਕੀਤੇ ਖੂਨ ਦੀ ਇੱਕ ਇੱਕ ਬੂੰਦ ਕਿਸੇ ਵੀ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾ ਸਕਦੀ ਹੈ ਅਤੇ ਖੂਨਦਾਨ ਤੋਂ ਵੱਡਾ ਹੋਰ ਕੋਈ ਦਾਨ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਦੀ ਅਪੀਲ ਕੀਤੀ। ਕੈਂਪ ਦੋਰਾਨ ਸਵੇਰ ਤੋਂ ਹੀ ਨੌਜਵਾਨਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਖੂਨਦਾਨ ਕਰਨ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸਮਾਜ ਸੇਵੀ ਵਨੀਤ ਜਿੰਦਲ ਮੋਂਟੀ ਨੇ ਕਿਹਾ ਕਿ ਖੂਨ ਦਾਨ ਕਰਨਾ ਸਿਰਫ਼ ਇੱਕ ਸਮਾਜਿਕ ਸੇਵਾ ਹੀ ਨਹੀਂ, ਸਗੋਂ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ। ਦੂਜੇ ਪਾਸੇ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪੁਨੀਤ ਕਟਾਰੀਆ ਅਤੇ ਡਾ. ਅਨਿਲ ਗਰਗ ਨੇ ਦੱਸਿਆ ਕਿ ਇਸ ਕੈਂਪ ਵਿਚ ਗੁਰੂ ਨਾਨਕ ਚੈਰੀਟੇਬਲ ਬਲੱਡ ਬੈਂਕ ਬਠਿੰਡਾ ਦੀ ਟੀਮ ਵੱਲੋਂ ਲਗਭਗ 57 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕੈਂਪ ਦੌਰਾਨ ਖੂਨਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਸੰਸਥਾ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪੁਨੀਤ ਕਟਾਰੀਆ ਅਤੇ ਡਾ. ਅਨੀਲ ਗਰਗ ਤੋਂ ਇਲਾਵਾ ਅਸ਼ੋਕ ਬੁੱਟਰ, ਵਨੀਤ ਜਿੰਦਲ ਮੋਂਟੀ, ਵਿਕਰਮਜੀਤ ਗਰਗ ਦਾਰਾ, ਰਾਕੇਸ਼ ਗਰਗ ਬਿੱਟੂ, ਤਰਸੇਮ ਗਰਗ ਅੰਬੀ, ਮੋਹਿਤ ਗਿਲਹੋਤਰਾ, ਗਗਨ ਗਰਗ, ਓਮ ਪ੍ਰਕਾਸ਼ ਸਿੰਗਲਾ, ਮਨੀਸ਼ ਬਾਂਸਲ ਜੌਲੀ, ਮੋਹਿਤ ਗਰਗ, ਮੁਕੇਸ਼ ਵਰਮਾ, ਪੁਨੀਤ ਗਰਗ, ਗੋਰਵ ਵਰਮਾ ਸੋਨੀ, ਰਾਣਾ ਐਬੂਲੈਂਸ, ਹੁਮੇਸ਼ ਗੋਇਲ, ਪ੍ਰੇਮ ਗਰਗ, ਗੋਪਾਲ ਗੋਇਲ, ਰਾਜੂ ਛਾਬੜਾ ਅਤੇ ਰਿਸ਼ਬ ਗਰਗ ਆਦਿ ਵੀ ਹਾਜ਼ਰ ਸਨ।