ਵਿਦਿਆਰਥੀਆਂ ਨੂੰ ਸਾਇਬਰ ਸਕਿਉਰਟੀ ਤੇ ਵੱਖ-ਵੱਖ ਟੂਲਜ਼ ਬਾਰੇ ਦਿੱਤੀ ਜਾਣਕਾਰੀ
ਮਿਮਿਟ ਦੇ ਕੰਪਿਊਟਰ ਸਾਇੰਸ ਐਂਡ ਇੰਜ. ਵਿਭਾਗ ਵੱਲੋਂ ਕਰਵਾਇਆ ਸਾਇਬਰ ਸਕਿਉਰਟੀ ਵਿਸ਼ੇ ’ਤੇ ਲੈਕਚਰ
Publish Date: Wed, 15 Apr 2026 03:49 PM (IST)
Updated Date: Wed, 15 Apr 2026 03:51 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਰਗਣ, ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਇਨਫਰਮੇਸਨ ਟੈਕਨਾਲੋਜੀ (ਮਿਮਿਟ) ਮਲੋਟ ’ਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰਖਦੇ ਹੋਏ ਅਜੋਕੇ ਦੌਰ ’ਚ ਚੱਲ ਰਹੇ ਸਾਈਬਰ ਸਕਿਉਰਟੀ ਵਿਸ਼ੇ ਨਾਲ ਸਬੰਧਿਤ ਇਕ ਐਕਸਪਰਟ ਲੈਕਚਰ ਕੰਪਿਊਟਰ ਸਾਇੰਸ ਐਂਡ ਇੰਜਨੀਅਰਿੰਗ ਵਿਭਾਗ ਦੁਆਰਾ ਕਰਵਾਇਆ ਗਿਆ। ਇਸ ਪੋ੍ਗਰਾਮ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕੰਪਿਊਟਰ ਸਾਇੰਸ ਐੰਡ ਇੰਜਨੀਅਰ ਵਿਭਾਗ ਦੇ ਮੁੱਖੀ ਡਾ. ਸੋਨੀਆ ਸ਼ਰਮਾ, ਪੋ੍ਗਰਾਮ ਕੋਆਰਡੀਨੇਟਰ ਡਾ. ਅਮਨਜੋਤ ਕੌਰ ਤੇ ਕੋ-ਕੁਆਰਡੀਨੇਟਰ ਡਾ. ਕੁਲਵੀਰ ਸਿੰਘ ਨੇ ਦੱਸਿਆ ਕਿ ਸਾਈਬਰ ਸਕਿਉਰਟੀ ਵਿਸੇ਼ ਨਾਲ ਸਬੰਧਿਤ ਲੈਕਚਰ ਲਈ ਸੌਫਟਵਿਜ਼ ਕੰਪਨੀ ਬਠਿੰਡਾ ਦੇ ਅਸ਼ੋਕ ਖਹਿਰਾ ਨੇ ਵਿਦਿਆਰਥੀਆਂ ਨਾਲ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਲੈਕਚਰ ਦੌਰਾਨ ਅਸ਼ੋਕ ਖਹਿਰਾ ਨੇ ਸਾਈਬਰ ਸਕਿਉਰਟੀ ਵਿਸੇ਼ ਨਾਲ ਸਬੰਧਿਤ ਵੱਖ-ਵੱਖ ਟੂਲਜ਼ ਤੇ ਇਸ ਵਿਸ਼ੇ ਨਾਲ ਸਬੰਧਿਤ ਕੰਪਨੀਆਂ ’ਚ ਮਿਲਣ ਵਾਲੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਤੇ ਇਹ ਵੀ ਦੱਸਿਆ ਕਿ ਵਿਦਿਆਰਥੀ ਸਾਈਬਰ ਸਕਿਉਰਟੀ ਵਿਸ਼ੇ ’ਚ ਕਿਸੇ ਤਰੀਕੇ ਨਾਲ ਆਪਣਾ ਭਵਿੱਖ ਉਜਵੱਲ ਕਰ ਸਕਦੇ ਹਨ। ਵਿਦਿਆਰਥੀਆਂ ਨੇ ਇਸ ਸਾਈਬਰ ਸਕਿਉਰਟੀ ਵਿਸੇ ਨਾਲ ਸਬੰਧਿਤ ਲੈਕਚਰ ਦਾ ਭਰਪੂਰ ਲਾਹਾ ਲਿਆ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਕੰਪਿੳਟਰ ਸਾਇੰਸ ਐਂਡ ਇੰਜ. ਵਿਭਾਗ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੰਪਿਊਟਰ ਸਾਇੰਸ ਐਂਡ ਇੰਜਨੀਅਰ ਵਿਭਾਗ ਦੇ ਫੈਕਲਟੀ ਤੇ ਸਟਾਫ ਮੈਂਬਰ ਹਾਜ਼ਰ ਸਨ।