‘ਜਾਗਰੂਕ ਔਰਤ-ਸੁਰੱਖਿਅਤ ਭਵਿੱਖ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ
ਸੰਕਲਪ ਸੁਸਾਇਟੀ ਨੇ ‘ਜਾਗਰੂਕ ਔਰਤ - ਸੁਰੱਖਿਅਤ ਭਵਿੱਖ’ ਵਿਸ਼ੇ ’ਤੇ ਕਰਵਾਇਆ ਸੈਮੀਨਾਰ
Publish Date: Mon, 02 Feb 2026 03:31 PM (IST)
Updated Date: Mon, 02 Feb 2026 03:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੰਕਲਪ ਐਜੂਕੇਸ਼ਨਲ ਵੈੱਲਫੇਅਰ ਸੁਸਾਇਟੀ ਵੱਲੋਂ ਨਾਰੰਗਵਾਲ ਜ਼ਿਲ੍ਹਾ ਲੁਧਿਆਣਾ ਵਿਖੇ ‘ਜਾਗਰੂਕ ਔਰਤ-ਸੁਰੱਖਿਅਤ ਭਵਿੱਖ’ ਵਿਸ਼ੇ ਨੂੰ ਲੈ ਕੇ ਸੈਮੀਨਾਰ ਕਰਵਾਇਆ ਗਿਆ। ਸੰਸਥਾ ਦੇ ਜਨਰਲ ਸਕੱਤਰ ਸਤਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਪੁਨੀਤ ਕੌਰ ਗਰੇਵਾਲ (ਮਹਿਲਾ ਸਸ਼ਕਤੀਕਰਨ ਅਤੇ ਜਨਤਕ ਨੀਤੀ ਮਾਹਰ) ਪੁੱਜੇ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਸ਼ਿਰਕਤ ਕੀਤੀ। ਸੈਮੀਨਾਰ ਦੀ ਸ਼ੁਰੂਆਤ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਨੂੰ ਜੀ ਆਇਆ ਆਖਦਿਆਂ ਕੀਤੀ। ਉਨ੍ਹਾਂ ਨੇ ਸੰਕਲਪ ਸੁਸਾਇਟੀ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਵਿਸ਼ੇ ਦੀ ਮਹੱਤਤਾ ਦੀ ਅਹਿਮੀਅਤ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਸੈਮੀਨਾਰ ਦੇ ਅਖੀਰ ਵਿੱਚ ਸਰਪੰਚ ਮਨਜਿੰਦਰ ਸਿੰਘ ਮਨੀ ਦੁਆਰਾ ਸੈਮੀਨਾਰ ਵਿੱਚ ਹਾਜ਼ਰ ਮਹਿਮਾਨਾਂ ਅਤੇ ਔਰਤਾਂ ਦਾ ਧੰਨਵਾਦ ਕੀਤਾ। ਨਗਰ ਪੰਚਾਇਤ ਦੁਆਰਾ ਵਿਸ਼ੇਸ਼ ਤੌਰ ਤੇ ਸੰਕਲਪ ਸੁਸਾਇਟੀ ਤੇ ਟੀਮ ਸੰਕਲਪ ਨੂੰ ਬੂਟੇ ਅਤੇ ਗਰਮ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾਕਟਰ ਪੁਨੀਤ ਕੌਰ ਗਰੇਵਾਲ ਮਨਜਿੰਦਰ ਸਿੰਘ ਮਨੀ ਸਰਪੰਚ, ਨਵਨੀਤ ਕੌਰ ਪੰਚ, ਕਰਮਜੀਤ ਕੌਰ ਪੰਜ ਚਨਪ੍ਰੀਤ ਸਿੰਘ ਹਰਜਿੰਦਰ ਸਿੰਘ ਸੁਮੀਤ ਸਿੰਘ ਤੇ ਹਰਮਨ ਵਾਲੀਆ ਆਦਿ ਹਾਜ਼ਰ ਸਨ।