ਸੰਕਲਪ ਸੁਸਾਇਟੀ ਨੇ ਤਕਸੀਮ ਕੀਤੇ ਵਲੰਟੀਅਰ ਤਜਰਬਾ ਸਰਟੀਫਿਕੇਟ
ਸੰਕਲਪ ਸੁਸਾਇਟੀ ਨੇ ਤਕਸੀਮ ਕੀਤੇ ਵਲੰਟੀਅਰ ਤਜਰਬਾ ਸਰਟੀਫਿਕੇਟ
Publish Date: Mon, 13 Apr 2026 03:30 PM (IST)
Updated Date: Mon, 13 Apr 2026 03:34 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਮਾਜ ਸੇਵਾ ਦੇ ਖੇਤਰ ’ਚ ਪਿਛਲੇ ਕਰੀਬ 20 ਸਾਲ ਤੋਂ ਕਿਰਿਆਸ਼ੀਲ ਸੰਸਥਾ ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਵਲੰਟੀਅਰਾਂ ਨੂੰ ਤਜਰਬਾ ਸਰਟੀਫਿਕੇਟ ਤਕਸੀਮ ਕੀਤੀ ਗਏ। ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸਤਬਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੰਸਥਾ ਸਿਹਤ, ਸਿੱਖਿਆ, ਵਾਤਾਵਰਣ ਦੀ ਸਾਂਭ ਸੰਭਾਲ, ਸੜਕ ਸੁਰੱਖਿਆ ਤੇ ਉਪਭੋਗਤਾ ਜਾਗਰੂਕਤਾ ਪ੍ਰੋਗਰਾਮ ਤੇ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਨਿਸ਼ਕਾਮ ਸੇਵਾ ਕਾਰਜਾਂ ਨੂੰ ਵਲੰਟੀਅਰਾਂ ਦੀ ਮਦਦ ਤੋਂ ਬਿਨਾਂ ਨੇਪਰੇ ਨਹੀਂ ਚੜ੍ਹਿਆ ਜਾ ਸਕਦਾ। ਇਸ ਕਰਕੇ ਬੀਤੇ ਦਿਨ ਹੀ ਹੋਈ ਮੀਟਿੰਗ ’ਚ ਲਏ ਫੈਸਲੇ ਅਨੁਸਾਰ ਸੰਸਥਾ ਨਾਲ ਜੁੜੇ ਵਲੰਟੀਅਰਾਂ ਨੂੰ ਬਣਦਾ ਮਾਨ ਸਨਮਾਨ ਅਤੇ ਤਜਰਬਾ ਸਰਟੀਫਿਕੇਟ ਵੰਡਣ ਦਾ ਫੈਸਲਾ ਕੀਤਾ ਗਿਆ। ਇਸ ਲੜੀ ਤਹਿਤ ਅੱਜ ਵਲੰਟੀਅਰ ਰਾਜਵਿੰਦਰ ਕੌਰ ਸੋਥਾ ਨੂੰ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਉਨ੍ਹਾਂ ਦੀ 5 ਸਾਲ ਦੀ ਨਿਸ਼ਕਾਮ ਸੇਵਾ ਬਦਲੇ ਤਜਰਬਾ ਸਰਟੀਫਿਕੇਟ ਸੌਂਪਿਆ। ਸੰਧੂ ਨੇ ਰਾਜਵਿੰਦਰ ਕੌਰ ਸੋਥਾ ਬਿਨਾਂ ਕਿਸੇ ਆਰਥਿਕ ਲਾਹਾ ਲਏ ਆਪਣਾ ਕੀਮਤੀ ਸਮਾਂ ਸੰਸਥਾ ਨੂੰ ਸਮਰਪਣ ਕਰਨ ਬਦਲੇ ਇਹ ਸਰਪੰਚ ਸਰਟੀਫਿਕੇਟ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਰਾਜਵਿੰਦਰ ਕੌਰ ਸੋਥਾ ਨੇ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਭਰੋਸਾ ਦਿੱਤਾ ਕਿ ਉਹ ਬਾਉਮਰ ਸਮੇਂ ਵਿੱਚੋਂ ਸਮਾਂ ਕੱਢ ਕੇ ਸੰਸਥਾ ਦੇ ਕਾਰਜਾਂ ’ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਸੰਧੂ, ਵਲੰਟੀਅਰ ਰਾਜਵਿੰਦਰ ਕੌਰ ਤੇ ਭਵਕੀਰਤ ਸਿੰਘ ਸੰਧੂ ਆਦਿ ਹਾਜ਼ਰ ਸਨ।