Sad News : ਬਿਜਲੀ ਮੁਲਾਜ਼ਮ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਤ, ਫਿਊਜ਼ ਲਗਾਉਣ ਮੌਕੇ ਹੋਇਆ ਧਮਾਕਾ
ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਦੇ ਮੈਂਬਰ ਗੁਰਪਿਆਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ।
Publish Date: Sat, 10 Jan 2026 07:30 PM (IST)
Updated Date: Sat, 10 Jan 2026 07:32 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਸੀਐੱਚਬੀ ਲਾਈਨਮੈਨ ਠੇਕਾ ਮੁਲਾਜ਼ਮ ਯੂਨੀਅਨ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਸ਼ਹਿਰੀ ਦੇ ਮੈਂਬਰ ਗੁਰਪਿਆਰ ਸਿੰਘ ਦੀ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ। ਦੇਰ ਸ਼ਾਮ ਗੁਰਪਿਆਰ ਸਿੰਘ ਇਕ ਕੰਪਲੀਟ ਤੇ ਟਰਾਂਸਫਾਰਮਰ ਦੇ ਐਚਟੀ ਫਿਊਜ਼ ਲਗਾਉਣ ਲਈ ਆਪਣੇ ਨਾਲ ਦੇ ਸਾਥੀ ਨੂੰ ਨਾਲ ਲੈ ਕੇ ਗਿਆ ਸੀ ਤੇ ਫੀਡਰ ਬੰਦ ਕਰਵਾਉਣ ਤੋਂ ਬਾਅਦ ਜਦੋਂ ਗੁਰਪਿਆਰ ਐਚਟੀ ਫਿਊਜ਼ ਲਗਾਉਣ ਲੱਗਿਆ ਤਾਂ ਇਕਦਮ ਬਲਾਸਟ ਹੋ ਗਿਆ। ਉਸਨੂੰ ਜਦੋਂ ਨੇੜੇ ਦੇ ਪ੍ਰਾਈਵੇਟ ਹਸਪਤਾਲ ਲੈ ਕੇ ਗਏ ਤਾਂ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਤੇ ਦੇਰ ਰਾਤ ਗੁਰਪਿਆਰ ਸਿੰਘ ਦੀ ਲਾਸ਼ ਨੂੰ ਜ਼ਿਲ੍ਹਾ ਮੋਰਚਰੀ ਵਿਚ ਰਖਵਾਇਆ ਗਿਆ। ਜਥੇਬੰਦੀ ਵੱਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਸਾਥੀ ਗੁਰਪਿਆਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।