ਸ੍ਰੀ ਸਾਂਈ ਬਾਬਾ ਜੀ ਦਾ ਸ਼ਾਹੀ ਇਸ਼ਨਾਨ ਕਰਵਾਇਆ
ਸ੍ਰੀ ਸਾਂਈ ਬਾਬਾ ਜੀ ਦਾ ਸ਼ਾਹੀ ਇਸ਼ਨਾਨ ਆਯੋਜਿਤ
Publish Date: Sun, 08 Mar 2026 05:59 PM (IST)
Updated Date: Sun, 08 Mar 2026 06:03 PM (IST)

ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਗਿੱਦੜਬਾਹਾ : ਸਥਾਨਕ ਭਾਰੂ ਰੋਡ ਸਥਿਤ ਸ਼੍ਰੀ ਸਾਈਂ ਮੰਦਰ ਵਿਖੇ ਸ਼੍ਰੀ ਸਾਂਈ ਮੰਦਰ ਸੇਵਾ ਸਮਿਤੀ ਵੱਲੋਂ 9ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਇਸ ਤਹਿਤ ਸ਼੍ਰੀ ਸਾਂਈ ਬਾਬਾ ਜੀ ਦਾ ਸ਼ਾਹੀ ਇਸ਼ਨਾਨ ਆਯੋਜਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਸੇਠੀ ਨੇ ਦੱਸਿਆ ਕਿ ਪੁਜਾਰੀ ਪੰਡਿਤ ਰਵੀ ਸ਼ੰਕਰ ਸ਼ਾਸਤਰੀ ਵੱਲੋਂ ਪੂਜਾ ਅਰਚਣਾ ਤੇ ਬਾਬਾ ਜੀ ਦੇ ਸ਼ਾਹੀ ਇਸਨਾਨ ਦੀ ਪ੍ਰਕ੍ਰਿਆ ਬਾਬਾ ਤ੍ਰਿਲੋਕ ਚੰਦ ਵੱਲੋਂ ਅਦਾ ਕੀਤੀ ਕੀਤੀ ਗਈ ਜਦੋਂਕਿ ਲੱਕੀ ਬਾਂਸਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼੍ਰੀ ਸਾਂਈ ਬਾਬਾ ਜੀ ਦਾ ਸ਼ਾਹੀ ਇਸ਼ਨਾਨ ਕਰਵਾਇਆ ਗਿਆ। ਉਨਾਂ ਨੇ ਦੱਸਿਆ ਕਿ ਸ਼ਾਹੀ ਇਸ਼ਨਾਨ ਤੋਂ ਬਾਅਦ ਸ਼੍ਰੀ ਸਾਈ ਬਾਬਾ ਜੀ ਦੀ ਆਰਤੀ ਕੀਤੀ ਗਈ ਤੇ ਉਪਰੰਤ ਬਾਬਾ ਜੀ ਦਾ ਚਨੇ ਪੂਰੀ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਦੌਰਾਨ ਅਗਰਵਾਲ ਪੀਰਖਾਨਾ ਕਮੇਟੀ ਦੇ ਪ੍ਰਧਾਨ ਪਿਆਰੇ ਲਾਲ ਮਿੱਤਲ ਤੇ ਉਨਾਂ ਦੀ ਟੀਮ ਵੱਲੋਂ ਲੰਗਰ ਦੀ ਸੇਵਾ ਸੰਭਾਲੀ ਗਈ। ਇਸ ਮੌਕੇ ਸਾਂਈ ਮੰਦਰ ਦੇ ਪੁਜਾਰੀ ਪੰਡਿਤ ਰਵੀ ਸ਼ੰਕਰ ਸ਼ਾਸ਼ਤਰੀ ਤੋਂ ਇਲਾਵਾ ਪ੍ਰਧਾਨ ਸੰਦੀਪ ਸੇਠੀ, ਪ੍ਰਵੀਨ ਗੁਪਤਾ ਪੋਨੀ, ਅੰਮ੍ਰਿਤ ਗੋਇਲ, ਕੁਲਭੂਸ਼ਨ ਬਾਂਸਲ ਰਿੰਕੂ, ਐਡਵੋਕੇਟ ਕੁਲਦੀਪ ਜਿੰਦਲ, ਰਾਜ ਕੁਮਾਰ ਸੇਠੀ, ਪ੍ਰਸ਼ੋਤਮ ਗਰਗ ਸੰਜੂ, ਕੈਲਾਸ਼ ਗਰਗ ਸ਼ੰਟੀ, ਸੁਸ਼ੀਲ ਬਾਂਸਲ, ਪਿੰਟੂ ਮਿੱਤਲ, ਨਵਨੀਤ ਬਾਂਸਲ, ਵਿਜੇ ਮਿੱਤਲ, ਮਨੀਸ਼ ਗੋਇਲ, ਪ੍ਰਸ਼ੋਤਮ ਗਰਗ ਓਸ਼ੋ, ਐਡਵੋਕੇਟ ਤੁਸ਼ਾਰ ਗੋਇਲ, ਸਤੀਸ਼ ਗੋਇਲ, ਲਵਲੀ ਧੀਂਗੜਾ, ਅਨੀਤਾ ਜੈਨ, ਮੀਨਾਂ ਠਾਕੁਰ ਤੇ ਸਾਈ ਮਹਿਲਾ ਮੰਡਲ ਦੇ ਮੈਂਬਰ ਵੀ ਹਾਜ਼ਰ ਸਨ।