ਰੀਸ਼ਿਬਾ, ਰਵੀਸ਼, ਕ੍ਰਿਸ਼ਨ ਤੇ ਅਰਸ਼ਦੀਪ ਕੌਰ ਬਣੇ ਬੈਸਟ ਐਥਲੀਟ
ਡੀਏਵੀ ਕਾਲਜ ਗਿੱਦੜਬਾਹਾ ਦੇ ਰੀਸ਼ਿਬਾ, ਰਵੀਸ਼, ਕ੍ਰਿਸ਼ਨ ਅਤੇ ਅਰਸ਼ਦੀਪ ਕੌਰ ਬਣੇ ਬੈਸਟ ਐਥਲੀਟ
Publish Date: Fri, 20 Feb 2026 03:42 PM (IST)
Updated Date: Fri, 20 Feb 2026 03:45 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਐਮਐਮਡੀ ਡੀਏਵੀ ਕਾਲਜ ਅਤੇ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਗਿੱਦੜਬਾਹਾ ਵਿਖੇ ਪ੍ਰਿੰਸੀਪਲ ਰਾਜੇਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ ’ਤੇ ਕਾਲਜ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਬਲਕਰਨ ਸਿੰਘ ਦੀ ਅਗਵਾਈ ਹੇਠ ਕਾਲਜ ਦੀ ਲੋਕਲ ਕਮੇਟੀ ਦੇ ਚੇਅਰਮੈਨ ਤੇ ਸਾਬਕਾ ਵਿਧਾਇਕ ਰਘੂਬੀਰ ਸਿੰਘ ਪ੍ਰਧਾਨ ਨੂੰ ਸਰਮਪਿਤ 53ਵੀਂ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਐਥਲੈਟਿਕ ਮੀਟ ਦਾ ਉਦਘਾਟਨ ਕਾਲਜ ਦੇ ਸਾਬਕਾ ਵਾਈਸ ਪ੍ਰਿੰਸੀਪਲ ਅਤੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਰਹੀ ਪ੍ਰੋਫੈਸਰ ਸਰੋਜ ਅਰੋੜਾ ਵੱਲੋਂ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ’ਚ ਪ੍ਰੋਫੈਸਰ ਸਰੋਜ ਅਰੋੜਾ ਨੇ ਕਿਹਾ ਕਿ ਖੇਡਾਂ ਜਿੱਥੇ ਤਨ ਅਤੇ ਮਨ ਨੂੰ ਤਰੋਤਾਜਾ ਰੱਖਦੀਆਂ ਹਨ ਉਥੇ ਇੰਨਾਂ ਨਾਲ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਭਵਿੱਖ ਵਿਚ ਵਿਦਿਆਰਥੀਆਂ ਦੇ ਜੀਵਨ ਨੂੰ ਕਾਮਯਾਬ ਇਨਸਾਨ ਬਣਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿਚ ਹਿੱਸਾ ਲਿਆ। ਇੰਨਾਂ ਖੇਡਾਂ ਦੇ ਓਵਰਆਲ ਮੁਕਾਬਲਿਆਂ ’ਚ ਰਿਸ਼ੀਬਾ, ਰਵੀਸ਼, ਕ੍ਰਿਸ਼ਨ ਅਤੇ ਅਰਸ਼ਵੀਰ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ। ਐਥਲੈਟਿਕ ਮੀਟ ਦੌਰਾਨ ਜੇਤੂ ਰਹੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸਮਾਪਤੀ ਸਮਾਰੋਹ ਦੀ ਮੁੱਖ ਮਹਿਮਾਨ ਦੇ ਸਾਬਕਾ ਪ੍ਰਿੰਸੀਪਲ ਮੈਡਮ ਮਨਿੰਦਰਜੀਤ ਕੌਰ ਰੰਧਾਵਾ ਅਤੇ ਪ੍ਰਿੰ. ਰਾਜੇਸ਼ ਮਹਾਜਨ ਵੱਲੋਂ ਕੀਤੀ ਗਈ। ਖੇਡ ਮੁਕਾਬਲਿਆਂ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਮੁਖੀ ਡਾ. ਚੰਦਰ ਪ੍ਰਕਾਸ਼ ਵੱਲੋਂ ਅਤੇ ਕੁਮੈਂਟਟੇਟਰ ਦੀ ਭੂਮਿਕਾ ਪ੍ਰੋ. ਭੁਪਿੰਦਰ ਸਿੰਘ ਜਸਲ, ਪ੍ਰੋ. ਸਰਬਜੀਤ ਕੌਰ ਅਤੇ ਜਸਵਿੰਦਰ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜਰ ਸੀ।