ਸਨਮਾਨ ਸਮਾਰੋਹ ਪਹਿਲੀ ਨੂੰ
ਬੈਂਕ ਅਧਿਕਾਰੀ ਮਹੇਸ਼ ਸ਼ਰਮਾ ਦੀ ਸੇਵਾ ਮੁਕਤੀ ਸਬੰਧੀ ਸਨਮਾਨ ਸਮਾਰੋਹ 01 ਫਰਵਰੀ ਨੂੰ
Publish Date: Wed, 28 Jan 2026 04:28 PM (IST)
Updated Date: Wed, 28 Jan 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੁੱਧ ਵਿਹਾਰ ਵਿਕਾਸ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਅਧਿਕਾਰੀ ਮਹੇਸ਼ ਸ਼ਰਮਾ ਇਸੇ ਮਹੀਨੇ ਦੇ ਅੰਤ ’ਚ ਕਰੀਬ ਛੱਤੀ ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਰਿਟਾਇਰ ਹੋ ਰਹੇ ਹਨ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਬੁੱਧ ਵਿਹਾਰ ਵਿਕਾਸ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਇਸ ਸਬੰਧੀ ਪਹਿਲੀ ਫਰਵਰੀ ਐਤਵਾਰ ਨੂੰ ਮੁਹੱਲੇ ਦੇ ਗਰੀਨ ਚੌਕ ’ਚ ਸਮਾਗਮ ਹੋਵੇਗਾ। ਬੁੱਧ ਵਿਹਾਰ ਕਮੇਟੀ ਦੇ ਸੀਨੀਅਰ ਆਗੂ ਇੰਸ. ਗੁਰਮੇਲ ਸਿੰਘ ਬਰਾੜ ਨੇ ਇਹ ਵੀ ਦੱਸਿਆ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਉਤਸਵ ਦੀ ਖੁਸ਼ੀ ’ਚ ਮੁਹੱਲਾ ਵਾਸੀ ਤੇ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੇ ਪਰਿਵਾਰ ਵੱਲੋਂ ਜਲੇਬੀਆਂ ਵੀ ਵੰਡੀਆਂ ਜਾਣਗੀਆਂ।