ਪ੍ਰਾਈਵੇਟ ਸਕੂਲ ’ਚੋਂ ਨੌਕਰੀ ਤੋਂ ਰਿਟਾਇਰ ਹੋਏ ਸੇਵਾਦਾਰਾਂ ਨੂੰ ਦਿਵਾਈ ਬਕਾਇਆ ਗਰੈਚੁਟੀ
ਪ੍ਰਾਈਵੇਟ ਸਕੂਲ ’ਚੋਂ ਨੌਕਰੀ ਤੋਂ ਰਿਟਾਇਰ ਹੋਏ ਸੇਵਾਦਾਰਾਂ ਨੂੰ ਦਿਵਾਈ ਬਕਾਇਆ ਗਰੈਚੁਟੀ
Publish Date: Wed, 18 Mar 2026 03:27 PM (IST)
Updated Date: Wed, 18 Mar 2026 03:31 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਟਰੇਡ ਯੂਨੀਅਨ ਨਾਲ ਸੰਬੰਧਤ ਨੇ ਦੱਸਿਆ ਕਿ ਪ੍ਰਾਈਵੇਟ ਸਕੂਲ ਜੀਟੀਬੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਲੋਟ ’ਚੋਂ ਸੇਵਾਦਾਰ ਦੀ ਨੌਕਰੀ ਤੋਂ ਰਿਟਾਇਰ ਹੋਏ ਸੇਵਾਦਾਰ ਰਾਮ ਅਵਤਾਰ ਤੇ ਗੁਰਮੀਤ ਕੌਰ ਨੂੰ ਸਕੂਲ ਪਾਸੋਂ ਕਿਰਤ ਵਿਭਾਗ ਦੇ ਸਹਿਯੋਗ ਨਾਲ ਕਿਰਤ ਵਿਭਾਗ ਦੇ ਦਫ਼ਤਰ ਵਿੱਚ ਰਾਮ ਅਵਤਾਰ ਨੂੰ 2,18,000 ਰੁਪਏ ਤੇ ਗੁਰਮੀਤ ਕੌਰ ਨੂੰ 1,25,868 ਰੁਪਏ ਬਤੌਰ ਗਰੈਚੁਟੀ ਦੀ ਰਕਮ ਵਿਵਾਈ। ਇਸ ਮੌਕੇ ਕਿਰਤ ਕਮਿਸ਼ਨਰ ਦਫ਼ਤਰ ਦੇ ਕਲਰਕ ਵਿਪਨ ਕੁਮਾਰ ਵੀ ਹਾਜ਼ਰ ਸਨ। ਇਸ ਮੌਕੇ ਪਰਵੀਨ ਕੁਮਾਰ ਸ਼ਰਮਾ ਨੇ ਕਿਹਾ ਉਪਰੋਕਤ ਰਾਮ ਅਵਤਾਰ ਦਾ ਕੇਸ 2023 ਅਤੇ ਗੁਰਮੀਤ ਕੌਰ ਦਾ ਕੇਸ 2024 ਵਿੱਚ ਉਨ੍ਹਾਂ ਵੱਲੋਂ ਬਤੌਰ ਨਾਮਾਂਕਿਤ ਅਧਿਕਾਰੀ ਕਿਰਤ ਵਿਭਾਗ ਵਿੱਚ ਵਿੱਚ ਦਾਇਰ ਕੀਤਾ ਗਿਆ ਸੀ ਅਤੇ ਉਪਰੋਕਤ ਕੇਸ ਦੀ ਪੈਰਵੀ ਉਨ੍ਹਾਂ ਵੱਲੋਂ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਉਪਰੋਕਤ ਸਕੂਲ ਵੱਲੋਂ ਰਾਮ ਅਵਤਾਰ ਨੂੰ 189212 ਰੁਪਏ ਅਤੇ ਗੁਰਮੀਤ ਕੌਰ ਨੂੰ 80685 ਰੁਪਏ ਰਿਟਾਇਰਮੈਂਟ ਸਮੇਂ ਗਰੈਚੁਟੀ ਦੀ ਬਣਦੀ ਪੂਰੀ ਰਕਮ ਵਿਚੋਂ ਘੱਟ ਦਿੱਤੇ ਗਏ ਸੀ ਅਤੇ ਰਾਮ ਅਵਤਾਰ ਅਤੇ ਗੁਰਮੀਤ ਕੌਰ ਵੱਲੋਂ ਉਨ੍ਹਾਂ ਦੀ ਗਰੈਚੁਟੀ ਦੀ ਬਕਾਇਆ ਰਕਮ ਲੈਣ ਲਈ ਇਹ ਕੇਸ ਦਾਇਰ ਕੀਤਾ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਵੀਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਅੱਜ ਇੱਥੇ ਕਿਰਤ ਵਿਭਾਗ ਦਫ਼ਤਰ ਮੋਗਾ ਵਿਖੇ ਸਹਾਇਕ ਕਿਰਤ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਰਾਮ ਅਵਤਾਰ ਨੂੰ 2,18,000 ਰੁਪਏ ਅਤੇ ਗੁਰਮੀਤ ਕੌਰ ਨੂੰ 125,868 ਰੁਪਏ ਬਤੌਰ ਗਰੈਚੁਟੀ ਸਮੇਤ ਵਿਆਜ਼ ਜਾਰੀ ਕੀਤੀ।