ਸੇਵਾ ਮੁਕਤ ਸੀਨੀਅਰ ਐਕਸੀਅਨ ਜਸਵੰਤ ਸਿੰਘ ਚਲ ਵਸੇ
ਸੇਵਾ ਮੁਕਤ ਸੀਨੀਅਰ ਐਕਸੀਅਨ ਜਸਵੰਤ ਸਿੰਘ ਸਵਰਗਵਾਸ
Publish Date: Sun, 04 Jan 2026 04:02 PM (IST)
Updated Date: Sun, 04 Jan 2026 04:05 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਬਿਜਲੀ ਬੋਰਡ ਵਿੱਚੋਂ ਸੇਵਾ ਮੁਕਤ ਸੀਨੀਅਰ ਐਕਸੀਅਨ, ਸਥਾਨਕ ਕੋਟਕਪੂਰਾ ਰੋਡ ਸਥਿਤ ਗਲੀ ਨੰਬਰ 13 ਨਿਵਾਸੀ ਜਸਵੰਤ ਸਿੰਘ (79) ਕੱਲ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿਛੇ ਸਥਾਨਕ ਗੁਰੂ ਨਾਨਕ ਕਾਲਜ ਵਿੱਚੋਂ ਸੇਵਾ ਮੁਕਤ ਵਾਇਸ ਪ੍ਰਿੰਸੀਪਲ ਪ੍ਰਕਾਸ਼ ਕੌਰ ਅਤੇ ਕੈਨੇਡਾ ’ਚ ਸਥਾਪਿਤ ਦੋ ਪੁੱਤਰ ਗੁਰਪ੍ਰੀਤ ਸਿੰਘ ਤੇ ਕਰਮਵੀਰ ਸਿੰਘ ਅਤੇ ਨੂੰਹਾਂ ਕਮਲਪ੍ਰੀਤ ਕੌਰ ਅਤੇ ਸੰਦੀਪ ਕੌਰ ਸਮੇਤ ਪੋਤਰਾ ਗੁਰਕਮਲ ਸਿੰਘ ਅਤੇ ਪੋਤਰੀ ਅਗਮ ਛੱਡ ਗਏ ਹਨ। ਜਿਕਰਯੋਗ ਹੈ ਕਿ ਸਵ: ਜਸਵੰਤ ਸਿੰਘ ਸਥਾਨਕ ਗੌਰਮਿੰਟ ਕਾਲਜ ਦੇ ਸੇਵਾ ਮੁਕਤ ਪ੍ਰਿੰ. ਨਛੱਤਰ ਸਿੰਘ ਖੀਵਾ ਦੇ ਕੁੜਮ ਸਨ ਅਤੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਵਾਇਸ ਚੇਅਰਮੈਨ ਹਰਦੇਵ ਸਿੰਘ ਤੇ ਪੀਐਸਪੀਸੀਐਲ ਵਿੱਚੋਂ ਸੇਵਾ ਮੁਕਤ ਅਧਿਕਾਰੀ ਭੂਪਿੰਦਰ ਸਿੰਘ ਦੇ ਜੀਜਾ ਜੀ ਸਨ। ਪੈਨਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸ਼ਰਮਾ, ਜਨਰਲ ਸਕੱਤਰ ਬਲਵੰਤ ਸਿੰਘ ਅਟਵਾਲ, ਪ੍ਰੈਸ ਸਕੱਤਰ ਜਗਦੀਸ਼ ਰਾਏ ਢੋਸੀਵਾਲ ਅਤੇ ਜਸਵੰਤ ਸਿੰਘ ਬਰਾੜ ਭਾਗਸਰ, ਬਲਜੀਤ ਸਿੰਘ ਕੋਅਪ੍ਰੇਟਿਵ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਵ: ਜਸਵੰਤ ਸਿੰਘ ਦੀ ਮੌਤ ’ਤੇ ਹਰਦੇਵ ਸਿੰਘ ਅਤੇ ਭੂਪਿੰਦਰ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਜਸਵੰਤ ਸਿੰਘ ਦਾ ਅੰਤਿਮ ਸੰਸਕਾਰ ਆਉਂਦੀ 06 ਜਨਵਰੀ ਮੰਗਲਵਾਰ ਨੂੰ ਸਥਾਨਕ ਬਠਿੰਡਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 3:00 ਵਜੇ ਕੀਤਾ ਜਾਵੇਗਾ।