ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
ਗੰਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
Publish Date: Fri, 13 Mar 2026 03:29 PM (IST)
Updated Date: Fri, 13 Mar 2026 03:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬਠਿੰਡਾ ਰੋਡ ਗੋਨਿਆਣਾ ਕੱਸੀ, ਸਰਕਾਰੀ ਹਸਪਤਾਲ ਸਥਿਤ ਮੁਹੱਲਾ ਵਾਸੀਆਂ ਨੇ ਮਹਿਕਮਾ ਸੀਵਰੇਜ ਵਾਟਰ ਸਪਲਾਈ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਵੱਖ ਵੱਖ ਪੱਤਰਾਂ ਰਾਹੀਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਮੁਹੱਲੇ ’ਚ ਨਾ ਤਾਂ ਕੋਈ ਪੀਣ ਵਾਲੇ ਪਾਣੀ ਦਾ, ਨਾ ਹੀ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਦਾ ਅਤੇ ਨਾ ਹੀ ਘਰਾਂ ’ਚ ਆਉਣ ਜਾਣ ਲਈ ਕੋਈ ਪੱਕਾ ਰਸਤਾ ਹੈ। ਮੁਹੱਲਾ ਨਿਵਾਸੀ ਉਕਤ ਲੋੜੀਂਦੀਆਂ ਮੁਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਨਰਕ ਵਰਗੀ ਜਿੰਦਗੀ ਬਤੀਤ ਕਰ ਰਹੇ ਹਨ। ਮੁਹੱਲਾ ਵਾਸੀ ਜਿੰਨ੍ਹਾਂ ਵਿਚ ਡਾ. ਇੰਦਰਜੀਤ ਸਿੰਘ ਬੇਦੀ, ਮਦਨ ਲਾਲ ਮੈਂਬਰ ਪੰਚਾਇਤ, ਜਗਦੀਸ਼ ਸਿੰਘ ਸਲਾਰੀਆ, ਰਾਜ ਸਿੰਘ ਲਾਈਨਮੈਨ, ਲਵਪ੍ਰੀਤ ਕੌਰ, ਮਨਜੀਤ ਸਿੰਘ, ਸੁਖਮੰਦਰ ਸਿੰਘ, ਨਾਇਬ ਸਿੰਘ ਥਾਣੇਦਾਰ, ਗੁਰਪ੍ਰੀਤ ਸਿੰਘ ਗੋਪੀ, ਪ੍ਰਿੰਸ. ਨਛੱਤਰ ਸਿੰਘ ਨੂਰ ਆਦਿ ਨੇ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਮੁਹੱਲੇ ਵਿਚ ਪੀਣ ਵਾਲੇ ਪਾਣੀ ਦਾ, ਸੀਵਰੇਜ ਦੀ ਨਿਕਾਸੀ ਦਾ ਅਤੇ ਘਰਾਂ ਵਿਚ ਆਉਣ ਜਾਣ ਲਈ ਸਥਾਈ ਰਾਸਤੇ ਦਾ ਪ੍ਰਬੰਧ ਕੀਤਾ ਜਾਵੇ।