ਸ਼੍ਰੋਅਦ ਦੇ ਜੇਤੂ ਉਮੀਦਵਾਰਾਂ ਨੇ ਚੱਕ ਦੂਹੇਵਾਲਾ ਵਿਖੇ ਕਰਵਾਇਆ ਧਾਰਮਿਕ ਸਮਾਗਮ
ਸ੍ਰੋਮਣੀ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਵੱਲੋਂ ਪਿੰਡ ਚੱਕ ਦੂਹੇਵਾਲਾ ਵਿਖੇ ਕਰਵਾਇਆ ਧਾਰਮਿਕ ਸਮਾਗਮ
Publish Date: Wed, 07 Jan 2026 04:44 PM (IST)
Updated Date: Wed, 07 Jan 2026 04:47 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨੀਂ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਪ੍ਰਾਪਤ ਕਰਨ ’ਤੇ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿਥੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ, ਉਥੇ ਆਪਣੇ ਸਮੱਰਥਕਾਂ ਦਾ ਵੀ ਧੰਨਵਾਦ ਕੀਤਾ ਹੈ। ਇਸੇ ਲੜੀ ਤਹਿਤ ਰੁਪਾਣਾ ਜੋਨ-4 ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਜੇਤੂ ਉਮੀਦਵਾਰ ਮਨਜੀਤ ਸਿੰਘ ਪਿੰਡ ਚੱਕ ਦੂਹੇਵਾਲਾ ਅਤੇ ਬਲਾਕ ਸੰਮਤੀ ਫੂਲੇਵਾਲਾ ਜੋਨ ਤੋਂ ਜੇਤੂ ਬਲਕਰਨ ਸਿੰਘ (ਵਿੱਕੀ ਬਰਾੜ) ਵੱਲੋਂ ਵਾਹਿਗੁਰੂ ਤੇ ਆਪਣੇ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਨ ਲਈ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ। ਇਸ ਮੌਕੇ ਦੋਵੇਂ ਜੇਤੂ ਉਮੀਦਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ। ਜਿੱਤ ਦੀ ਖੁਸ਼ੀ ’ਚ ਕਰਵਾਏ ਗਏ ਇਸ ਧਾਰਮਿਕ ਸਮਾਗਮ ਦੌਰਾਨ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਨਰਦੇਵ ਸਿੰਘ ਬੋਬੀ ਮਾਨ ਤੇ ਸਾਬਕਾ ਵਿਧਾਇਕ ਹਰਪ੍ਰੀਤ ਕੋਟਭਾਈ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਰਾਜਾ ਵੱਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਤੇ ਸੰਗਤ ਨੂੰ ਬਾਣੀ ਨਾਲ ਜੋੜਿਆ ਗਿਆ। ਇਸ ਮੌਕੇ ਸੰਬੋਧਨ ਦੌਰਾਨ ਹਰਪ੍ਰੀਤ ਸਿੰਘ ਕੋਟਭਾਈ ਨੇ ਦੋਵੇਂ ਜੇਤੂ ਉਮੀਦਵਾਰਾਂ ਨੂੰ ਮੁਬਾਰਕਾਂ ਦਿੰਦਿਆਂ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ’ਚ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਸ਼ਾਨਦਾਰ ਜਿੱਤ ਨੇ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਤੇ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਰਾਹ ਪੱਧਰਾ ਕਰ ਦਿੱਤਾ ਤੇ ਪੰਜਾਬ ਦੇ ਲੋਕ ਆਪਣੀ ਪੰਥਕ ਤੇ ਖੇਤਰੀ ਪਾਰਟੀ ਸ਼ੋ੍ਮਣੀ ਅਕਾਲੀ ਦਲ ਨੂੰ ਸੱਤਾ ’ਚ ਲਿਆਉਣ ਲਈ ਉਤਾਵਲੇ ਹਨ ਤੇ ਪੰਜਾਬ ਦੀ ਤਰੱਕੀ ਤੇ ਵਿਕਾਸ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੇ ਰੂਪ ’ਚ ਦੇਖਣਾ ਚਾਹੁੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸੰਤ ਸਿੰਘ ਉੜਾਂਗ, ਗੁਰਵਿੰਦਰ ਫੂਲੇਵਾਲਾ, ਟੋਨਾ ਲੱਖੇਵਾਲੀ, ਹਰਨੇਕ ਸਿੰਘ ਹੁੰਦਲ ਸਾਬਕਾ ਸਰਪੰਚ, ਸੁਖਰਾਜ ਬਰਾੜ, ਸੁਖਪਾਲ ਬਰਾੜ, ਜਸਦੇਵ ਬਰਾੜ ਐਕਸ ਪ੍ਰਧਾਨ ਪੰਜਾਬ ਐਂਡ ਹਰਿਆਣਾ ਬਰਾੜ, ਪਿਆਰੇ ਲਾਲ ਗਰਗ ਸਾਬਕਾ ਜੱਜ, ਤ੍ਰਿਲੋਚਨ ਸੇਠ, ਬਸੰਤ ਸਿੰਘ ਕੰਗ, ਗੁਰਵਿੰਦਰ ਬਰਾੜ ਸਰਕਲ ਪ੍ਰਧਾਨ ਫੂਲੇਵਾਲਾ, ਟੇਕਬੀਰ ਸਿੰਘ ਬੱਬੂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਟ, ਜਗਪ੍ਰੀਤ ਸਿੰਘ, ਰੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ ਮੈਂਬਰ, ਰਾਜਪਾਲ ਬਰਾੜ, ਭੁਪਿੰਦਰ ਬਰਾੜ, ਰੂਪਾ ਬਰਾੜ, ਰਸ਼ਪਿੰਦਰ ਸਿੰਘ ਧਾਲੀਵਾਲ ਉਰਫ ਪਿੰਦੂ, ਡਾ. ਸਤਨਾਮ ਸਿੰਘ, ਨਿਰੈਵਰ ਮੈਂਬਰ, ਮਨਪ੍ਰੀਤ ਸਿੰਘ ਬਰਾੜ ਪਿੰਦੂ, ਗੁਰਮੇਲ ਵਾਂਦਰ, ਅਨਮੋਲ ਬਰਾੜ, ਸੁਖਚੈਨ ਸਿੰਘ ਮੱਤੇਵਾਲਾ, ਨਿੰਦਰ ਬਰਾੜ, ਕੁਲਵਿੰਦਰ ਉਦੈਕਰਨ, ਸੁਖਜੀਤ ਕੌਰ ਬਲਾਕ ਸੰਮਤੀ ਮੈਂਬਰ ਧਿਗਾਣਾ ਜੋਨ, ਰਵੀ ਕੁਮਾਰ, ਭੀਮ ਕੁਮਾਰ, ਸਾਧੂ ਸਿੰਘ, ਰਵੀ ਬਰਾੜ, ਹਰਵਿੰਦਰ ਸੰਗੂਧੋਣ, ਰੋਹਿਤ ਕੁਮਾਰ ਵਿੱਕੀ, ਜਗਮੋਹਨ ਸਿੰਘ, ਦਿਲਪ੍ਰੀਤ ਸਿੰਘ, ਚਿਰੰਜੀ ਲਾਲ, ਕ੍ਰਿਸ਼ਨ ਕੁਮਾਰ ਲਾਈਨਮੈਨ, ਪੁਨੀਤ ਗਰਗ, ਵੀਰਪਾਲ ਕੌਰ ਮੈਂਬਰ, ਜਗਜੀਤ ਸਿੰਘ ਮੈਂਬਰ, ਡਾ. ਰਣਾਜੀਤ ਸਿੰਘ, ਸੁਖਦੇਵ ਸਿੰਘ ਬੁੱਗਾ, ਸਾਬਕਾ ਮੈਂਬਰ ਬੱਗੜ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਵੱਖ ਵੱਖ ਪਿੰਡਾਂ ਤੋਂ ਆਏ ਸਰਪੰਚ, ਪੰਚ ਤੇ ਪਿੰਡ ਵਾਸੀ ਮੌਜੂਦ ਸਨ।