ਸਵਾਮੀ ਆਤਮਾਨੰਦ ਦੀ ਬਰਸੀ ਮੌਕੇ ਰਾਮਚਰਿਤ ਮਾਨਸ ਦੇ ਪਾਠ ਸ਼ੁਰੂ
ਸਵਾਮੀ ਆਤਮਾਨੰਦ ਜੀ ਦੀ ਬਰਸੀ ਮੌਕੇ ਸ੍ਰੀ ਰਾਮਚਰਿਤ ਮਾਨਸ ਦਾ ਪਾਠ ਸ਼ੁਰੂ
Publish Date: Sun, 08 Feb 2026 04:42 PM (IST)
Updated Date: Sun, 08 Feb 2026 04:44 PM (IST)
ਸਟਾਫ ਰਿਪੋਰਟਰ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਵਾਮੀ ਆਤਮਾਨੰਦ ਮਹਾਰਾਜ ਜੀ ਦੀ ਬਰਸੀ ਮੌਕੇ ਸਥਾਨਕ ਬੈਂਕ ਰੋਡ ਤੇ ਸਥਿਤ ਸ੍ਰੀ ਮਹਾਂਦੇਵ ਮੰਦਿਰ ਵਿਖੇ ਐਤਵਾਰ ਨੂੰ ਸ੍ਰੀ ਰਾਮ ਚਰਿਤ ਮਾਨਸ ਦਾ ਪਾਠ ਸ਼ੁਰੂ ਹੋਇਆ। ਇਸ ਪਾਠ ਦੀ ਸਮਾਪਤੀ 09 ਫਰਵਰੀ (ਸੋਮਵਾਰ) ਨੂੰ ਸਵੇਰੇ 9.15 ਵਜੇ ਹੋਵੇਗੀ। ਪਾਠ ਦੇ ਸ਼ੁਰੂ ’ਚ ਪੂਜਾ ਕੀਤੀ ਗਈ। ਵਰਿੰਦਰ ਕਠਪਾਲ ਤੇ ਲੱਡੂ ਧਵਨ ਨੇ ਮੁੱਖ ਮੇਜ਼ਬਾਨ ਵਜੋਂ ਪੂਜਾ ’ਚ ਹਿੱਸਾ ਲਿਆ। ਪੂਜਾ ਕਰਵਾਉਣ ਦੀ ਰਸਮ ਪੰਡਿਤ ਹਰੀਸ਼ ਸ਼ਰਮਾ ਨੇ ਕੀਤੀ। ਇਸ ਮੌਕੇ ਮੰਦਿਰ ਦਾ ਵਿਹੜਾ ਭਗਵਾਨ ਸ੍ਰੀ ਰਾਮ ਚੰਦਰ ਤੇ ਵੀਰ ਹਨੂੰਮਾਨ ਜੀ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਮੰਦਿਰ ਕਮੇਟੀ ਦੇ ਚੇਅਰਮੈਨ ਆਦਰਸ਼ ਗਿਰਧਰ ਤੇ ਪ੍ਰਧਾਨ ਦੇਸ ਰਾਜ ਤਨੇਜਾ ਨੇ ਸ਼ਹਿਰ ਦੇ ਨਾਗਰਿਕਾਂ ਨੂੰ 09 ਫਰਵਰੀ ਨੂੰ ਪਾਠ ਦੇ ਅੰਤ ’ਚ ਵੱਡੀ ਗਿਣਤੀ ’ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਵਾਈਸ ਚੇਅਰਮੈਨ ਬਾਵਾ ਵਾਟਸ, ਸਕੱਤਰ ਐਡਵੋਕੇਟ ਸੁਨੀਲ ਜੱਗਾ, ਗੋਬਿੰਦ ਦਬੜਾ, ਅਭੀ ਅਰੋੜਾ, ਰਾਹੁਲ ਛਾਬੜਾ, ਹਰੀ ਓਮ ਗਰਗ, ਸੋਨੂੰ ਭਟੇਜਾ, ਰਾਕੇਸ਼ ਗੋਇਲ, ਸੁਰਿੰਦਰ ਛਾਬੜਾ, ਜਵਾਹਰ ਬਾਂਸਲ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।